Police administration came to celebrate birthday : ਪੰਜਾਬ ਪੁਲਿਸ ਦਾ ਅਕਸਰ ਮਾੜਾ ਪੱਖ ਹੀ ਦੇਖਣ ਵਿੱਚ ਸਾਹਮਣੇ ਆਉਂਦਾ ਹੈ ਪਰ ਪੁਲਿਸ ਵੀ ਦੂਸਰਿਆਂ ਦਾ ਦੁੱਖ ਸਮਝਦੀ ਹੈ ਅਤੇ ਖੁਸ਼ੀਆਂ ਦੇਣ ਦਾ ਮੌਕਾ ਮਿਲੇ ਤਾਂ ਪਿੱਛੇ ਨਹੀਂ ਹੱਟਦੀ। ਇਹੀ ਮਿਸਾਲ ਪੇਸ਼ ਕੀਤੀ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨੇ, ਜੋਕਿ ਇੱਕ ਪੁਲਿਸ ਕਾਰਨ ਹੀ ਦੁਖੀ ਹੋ ਕੇ ਜਾਨ ਦੇਣ ਵਾਲੇ ਜੋੜੇ ਦੀ ਲੜਕੀ ਦਾ ਪਰਿਵਾਰ ਬਣ ਕੇ ਤੋਹਫੇ ਲੈ ਕੇ ਉਸ ਦਾ ਜਨਮ ਦਿਨ ਮਨਾਉਣ ਪਹੁੰਚੇ।
ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਨਵਾਂ ਪਿੰਡ ਵਿੱਚ ਇੱਕ ਨੌਜਵਾਨ ਨੇ ਇੰਸਪੈਕਟਰ ਸੰਦੀਪ ਕੌਰ, ਜੋਕਿ ਉਸ ਦੀ ਪਿੰਡ ਵਿੱਚ ਰਹਿਣ ਹੀ ਰਹਿਣ ਵਾਲੀ ਸੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਵੀ ਆਪਣੀ ਜਾਨ ਦੇ ਦਿੱਤੀ ਸੀ। ਇਸ ਨੂੰ ਲੈ ਕੇ ਪਰਿਵਾਰ ਸਦਮੇ ਵਿੱਚ ਸੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਤਰਨਪ੍ਰੀਤ ਕੌਰ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇਨਸਾਫ ਮਿਲਿਆ ਵੀ ਤੇ ਇੰਸਪੈਕਟਰ ਸੰਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸੇ ਤਰਨਪ੍ਰੀਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਦੇ ਆਈਜੀ ਐਸਪੀਐਸ ਪਰਮਾਰ, ਐਸਐਸਪੀ ਧਰੁਵ ਦਹੀਆ ਤੇ ਸਿਆਸਤਦਾਨ ਸੋਸ਼ਲ ਕਾਰਜਕਰਤਾ ਮਨਪ੍ਰੀਤ ਸਿੰਘ ਮੰਨਾ ਫੁੱਲਾਂ ਦੇ ਗੁਲਦਸਤੇ ਲੈ ਕੇ ਪਹੁੰਚੇ। ਉਨ੍ਹਾਂ ਨੇ ਤਰਨਪ੍ਰੀਤ ਨੂੰ ਉਸ ਦੀ ਪੜ੍ਹਾਈ ਵਾਸਤੇ ਇੱਕ ਟੇਬਲੇਟ ਵੀ ਤੋਹਫੇ ਵਿੱਚ ਦਿੱਤਾ।
ਉਥੇ ਹੀ ਤਰਨਪ੍ਰੀਤ ਨੇ ਆਈਜੀ ਤੇ ਐਸਐਸਪੀ ਦੇ ਉਸ ਦਾ ਜਨਮ ਦਿਨ ਮਨਾਉਣ ਆਉਣ ’ਤੇ ਖੁਸ਼ੀ ਪ੍ਰਗਟਾਈ ਅਤੇ ਪਰਿਵਾਰ ਸਣੇ ਉਨ੍ਹਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਉਸ ਦਾ ਜਨਮ ਦਿਨ ਸਪੈਸ਼ਲ਼ ਬਣ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉਠ ਗਿਆ ਸੀ ਪਰ ਦੋਸ਼ੀਆਂ ਖਿਲਾਫ ਕਾਰਵਾਉਣ ਹੋਣ ’ਤੇ ਇਹ ਮੁੜ ਬਣ ਗਿਆ ਹੈ। ਇਸ ਬਾਰੇ ਗੱਲ ਕਰਨ ’ਤੇ ਆਈਜੀ ਪਰਮਾਰ ਦਾ ਕਹਿਣਾ ਸੀ ਕਿ ਇਸ ਲੜਕੀ ਦੇ ਮਾਪਿਆਂ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਹ ਇਥੇ ਇਸ ਲਈ ਆਏ ਹਨ ਤਾਂਜੋ ਉਹ ਲੜਕੀ ਇਕੱਲੀ ਮਹਿਸੂਸ ਨਾ ਕਰੇ ਕਿ ਉਸ ਦਾ ਜਨਮ ਦਿਨ ਮਨਾਉਣ ਵਾਲਾ ਕੋਈ ਨਹੀਂ ਹੈ। ਇਸ ਲਈ ਆਏ ਕਿ ਉਹ ਮਹਿਸੂਸ ਨਾ ਕਰੇ ਕਿ ਉਹ ਇਕੱਲੀ ਹੈ ਤਾਂ ਉਸ ਦਾ ਕੋਈ ਜਨਮ ਦਿਨ ਮਨਾਉਣ ਵਾਲਾ ਨਹੀਂ ਹੈ ਅਸੀਂ ਉਸ ਦਾ ਜਨਮ ਦਿਨ ਮਨਾਉਣ ਆਏ ਹਾਂ।
ਉਥੇ ਹੀ ਮਨਦੀਪ ਮੰਨਾ ਨੇ ਕਿਹਾ ਕਿ ਇਸ ਦੇ ਮਾਪਿਆਂ ਦਾ ਘਾਟਾ ਨਹੀਂ ਕਰ ਸਕਦੇ ਪਰ ਫਿਰ ਵੀ ਉਸ ਨੂੰ ਨਾਲ ਹੋਣ ਦਾ ਅਹਿਸਾਸ ਕਰਵਾਉਣ ਲਈ ਉਹ ਲੋਕ ਇਥੇ ਆਏ ਹਨ। ਐਸਐਸਪੀ ਧਰੁਵ ਦਹੀਆ ਨੇ ਇਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਬਾਕੀ ਦੇ ਵੀ ਛੇਤੀ ਹੀ ਕਾਬੂ ਕਰ ਲਏ ਜਾਣਗੇ। ਦੱਸਣਯੋਗ ਹੈ ਕਿ ਤੁਹਾਨੂੰ ਦੱਸ ਦਈਏ ਕਿ ਵਿਕਰਮਜੀਤ ਸਿੰਘ ਵਿੱਕੀ ਨੂੰ ਸਬ-ਇੰਸਪੈਕਟਰ ਸੰਦੀਪ ਕੌਰ ਵੱਲੋਂ ਬਲੈਕਮੇਲ ਕਰਕੇ ਲਗਭਗ 20 ਲੱਖ ਰੁਪਏ ਲਏ ਗਏ ਸਨ। ਸੰਦੀਪ ਕੌਰ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਵਿਕਰਮਜੀਤ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਵਿਕਰਮਜੀਤ ਨੇ ਇਕ ਸੁਸਾਈਡ ਨੋਟ ਲਿਖਿਆ ਜਿਸ ਵਿਚ ਉਸਨੇ ਆਪਣੀ ਮੌਤ ਲਈ ਸਬ-ਇੰਸਪੈਕਟਰ ਸੰਦੀਪ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।