ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਦੇ ਕਤਲ ਤੇ ਉਸ ਦੇ ਭਰਾ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਜਗਦੀਪ ਵਜੋਂ ਹੋਈ ਹੈ। ਬੀਤੀ 13 ਮਾਰਚ ਨੂੰ ਜਗਦੀਪ ਸਿੰਘ ਆਪਣੇ ਘਰ ਤੋਂ ਖਾਣਾ ਲੈ ਕੇ ਫਿਲੌਰ ਰੋਡ ਸਥਿਤ ਘਰ ਜਾ ਰਿਹਾ ਸੀ। ਚੌਕ ਕੋਲ ਪਹਿਲਾਂ ਤੋਂ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਜਗਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਜਦੋਂ ਮ੍ਰਿਤਕ ਦਾ ਛੋਟਾ ਭਰਾ ਵੱਡੇ ਭਰਾ ਨੂੰ ਛੁਡਾਉਣ ਲਈ ਆਇਆ ਤੇ ਉਸ ਉਤੇ ਵੀ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਿਥੇ ਜਗਦੀਪ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਐੱਸਐੱਸਪੀ ਦੀ ਅਗਵਾਈ ਵਿਚ ਡੀਐੱਸਪੀ ਨਵਾਂਸ਼ਹਿਰ ਤੇ ਥਾਣਾ ਰਾਹੋਂ ਦੀ ਟੀਮ ਨੇ ਸੌਦਾਗਰ ਸਿੰਘ, ਹਰਗੋਪਾਲ ਸਿੰਘ, ਪਰਮਵੀਰ ਸਿੰਘ ਤੇ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ‘ਤੇ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
