ਫਰੀਦਕੋਟ ਵਿਚ ਸਦਰ ਪੁਲਿਸ ਨੇ ਇਕ ਵਪਾਰੀ ਦੀ ਗਲਤ ਵੀਡੀਓ ਬਣਾ ਕੇ ਬਲੈਕਮੇਲ ਕਰਕੇ 8 ਲੱਖ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਵਿਚ ਵੱਡੀ ਕਾਰਵਾਈ ਕਰਦੇ ਹੋਏ 3 ਔਰਤਾਂ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ 2 ਸਿਆਸੀ ਆਗੂਆਂ ਸਣੇ 6 ਲੋਕ ਕਾਬੂ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਵਪਾਰੀ ਨੇ ਸ਼ਿਕਾਇਤ ਵਿਚ ਕਿਹਾ ਕਿ ਇਕ ਔਰਤ ਨੇ ਆਸ਼ਰਮ ਵਿਚ ਗਲਤ ਕੰਮ ਹੋਣ ਦੀ ਵੀਡੀਓ ਉਸ ਕੋਲ ਹੋਣ ਦਾ ਡਰਾਵਾ ਦਿੱਤਾ ਅਤੇ ਮਿਲ ਕੇ ਇਹ ਵੀਡੀਓ ਦਿਖਾਉਣ ਦੀ ਗੱਲ ਕਹੀ ਅਤੇ ਜਦੋਂ ਉਹ ਮਹਿਲਾ ਨੂੰ ਮਿਲਿਆ ਤਾਂ ਉਸ ਕੋਲ ਕੋਈ ਸਬੂਤ ਨਹੀਂ ਸੀ। ਇਸ ਮਗਰੋਂ ਵਪਾਰੀ ਨੂੰ ਉਕਤ ਮਹਿਲਾ ਨਾਲ ਗਲਤ ਸੰਬੰਧ ਹੋਣ ਦਾ ਡਰਾਵਾ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਮਹਿਲਾ ਨਾਲ ਕੁੱਝ ਹੋਰ ਵਿਅਕਤੀ ਵੀ ਮਿਲ ਗਏ ਅਤੇ ਉਸ ਨੂੰ ਬਦਨਾਮ ਕਰਨ ਦਾ ਡਰਾਵਾ ਦੇ ਕੇ 15 ਲੱਖ ਰੁਪਏ ਦੀ ਮੰਗ ਕੀਤੀ ਤੇ ਆਖਿਰ ਵਿਚ ਸੌਦਾ 8 ਲੱਖ ਵਿਚ ਤੈਅ ਹੋਇਆ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਐਕਸ਼ਨ, ਅੰਮ੍ਰਿਤਸਰ ਦਿਹਾਤੀ ਦੇ SSP ਮਨਿੰਦਰ ਸਿੰਘ ਨੂੰ ਕੀਤਾ ਸਸਪੈਂਡ
ਵਪਾਰੀ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਿਆ ਤੇ ਨਾਲ ਹੀ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਲੈਕਮੇਲਿੰਗ ਤੋਂ ਵਸੂਲੇ ਗਏ ਪੂਰੇ 8 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗੈਂਗ ਕਿਸ ਤਰ੍ਹਾਂ ਕੰਮ ਕਰਦਾ ਸੀ ਤੇ ਇਸ ਵਿਚ ਹੋਰ ਕਿਹੜੇ ਲੋਕ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























