Police beat up HAVELI : ਜਲੰਧਰ ਦੇ ਨਾਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਹਵੇਲੀ ਰੈਸਟੋਰੈਂਟ ਦੇ ਸੀਈਓ ਡੀਕੇ ਉਮੇਸ਼ ਨੂੰ ਮਾਸਕ ਪਹਿਨਣ ਦਾ ਪਾਠ ਪੜ੍ਹਾਉਣਾ ਮਹਿੰਗਾ ਪੈ ਗਿਆ। ਨਾਕੇ ‘ਤੇ ਖੜੇ ਪੁਲਿਸ ਵਾਲਿਆਂ ਨੇ ਉਸ ਨੂੰ ਕੁੱਟ ਦਿੱਤਾ, ਜਿਸ ਤੋਂ ਬਾਅਦ ਡੀਕੇ ਉਮੇਸ਼ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਇਸ ਕੇਸ ਦਾ ਗੰਭੀਰ ਨੋਟਿਸ ਲਿਆ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ।
ਦੱਸਣਯੋਗ ਹੈ ਕਿ ਜਲੰਧਰ-ਦਿੱਲੀ ਹਾਈਵੇ ‘ਤੇ ਫਗਵਾੜਾ ਦੇ ਮਸ਼ਹੂਰ ਹਵੇਲੀ ਰੈਸਟੋਰੈਂਟ ਦੇ ਸੀਈਓ ਡੀਕੇ ਉਮੇਸ਼ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 11.30 ਵਜੇ ਰੈਸਟੋਰੈਂਟ ਤੋਂ ਘਰ ਜਾ ਰਿਹਾ ਸੀ। ਫੇਜ਼ ਟੂ ਰੈਡ ਲਾਈਟ ਦੇ ਨੇੜੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ। ਇੱਥੇ ਕੁਝ ਲੋਕ ਅਤੇ ਪੁਲਿਸ ਵਾਲੇ ਬਿਨਾਂ ਹੈਲਮੇਟ ਅਤੇ ਮਾਸਕ ਦੇ ਨਿਕਲ ਰਹੇ ਸਨ। ਉਸਨੇ ਆਪਣੀ ਕਾਰ ਨੂੰ ਰੋਕਿਆ ਅਤੇ ਉਥੇ ਖੜੇ ਵਿਨੇ ਕੁਮਾਰ ਨੂੰ ਪੁੱਛਿਆ ਕਿ ਲੋਕ ਬਿਨਾਂ ਹੈਲਮੇਟ ਅਤੇ ਮਾਸਕ ਦੇ ਕਿਉਂ ਜਾ ਰਹੇ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਲੋਕਾਂ ਨੂੰ ਮਾਸਕ ਬਾਰੇ ਜਾਗਰੂਕ ਕਰ ਰਹੇ ਹਨ ਜਦਕਿ ਤੁਸੀਂ ਲੋਕਾਂ ਦੇ ਚਾਲਾਨ ਵੀ ਨਹੀਂ ਦੇ ਰਹੇ। ਇਸ ਸਮੇਂ ਉਥੇ ਖੜ੍ਹੇ ਪੁਲਿਸ ਮੁਲਾਜ਼ਮ ਭੜਕ ਪਏ ਅਤੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਦੋਸ਼ੀ ਪੁਲਿਸ ਵਾਲੇ ਸਾਹਿਲ ਨਾਹਰ ਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੇ ਉਸ ਨੂੰ ਕੁੱਟਿਆ। ਸਾਹਿਲ ਨਾਹਰ ਅਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਨੇ ਉਸ ਦੀ ਕੁੱਟਮਾਰ ਕੀਤੀ। ਉਮੇਸ਼ ਨੇ ਦੱਸਿਆ ਕਿ ਉਹ ਤੁਰੰਤ ਥਾਣਾ ਨੰਬਰ ਸੱਤ ਥਾਣੇ ਪਹੁੰਚ ਗਿਆ ਅਤੇ ਲਿਖਤੀ ਸ਼ਿਕਾਇਤ ਦਿੱਤੀ। ਐਸਐਚਓ ਰਮਨਦੀਪ ਦਾ ਕਹਿਣਾ ਹੈ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਹਿਲ ਨਾਹਰ ਅਤੇ ਸੰਜੀਵ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।