Police conduct 35 Powercom employees : ਪਟਿਆਲਾ ਵਿਖੇ ਪਾਵਰਕਾਮ ਅਤੇ ਪੁਲਿਸ ਨੇ ਜ਼ਰੂਰੀ ਕਾਰਵਾਈ ਦੱਸ ਕੇ ਆਪਣਾ ਕੰਮ ਕੀਤਾ ਪਰ ਪੀਐਸਬੀ ਇੰਜੀਨੀਅਰਸ ਐਸੋਸੀਏਸ਼ਨ ਵੱਲੋਂ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ। ਮੰਗਲਵਾਰ ਨੂੰ ਪਾਵਰਕਾਮ ਨੇ ਸ਼ਹਿਰ ਦੇ ਚਾਰ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ। ਇਸ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਮੁਲਾਜ਼ਮਾਂ ਦਾ ਚਾਲਾਨ ਕੀਤਾ। ਪੀਐਸਈਬੀ ਇੰਜੀਨੀਅਰਸ ਐਸੋਸੀਏਸ਼ਨ ਨੇ ਦੱਸਿਆ ਕਿ ਪੁਲਿਸ ਨੇ ਹੈੱਡ ਆਫਿਸ ਦੇ ਬਾਹਰ ਅਤੇ ਰੈਜੀਡੈਂਸ ਕਾਲੋਨੀ ਦੇ ਕੋਲ ਸਪੈਸ਼ਲ ਨਾਕਾ ਲਗਾਇਆ ਸੀ। ਸਵੇਰੇ ਸਾਰੇ ਮੁਲਾਜ਼ਮਾਂ ਦੇ ਕਾਗਜ਼ ਚੈੱਕ ਕੀਤੇ ਅਤੇ ਲਗਭਗ 35 ਚਾਲਾਨ ਕੀਤੇ।
ਐਸੋਸੀਏਸ਼ਨ ਦੇ ਅਜੇ ਪਾਲ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਦਾ ਹੁਕਮ ਸੀ ਕਿ ਜੋ ਡਿਫਾਲਟਰ ਹਨ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾਣ। ਉਸ ਤੋਂ ਬਾਅਦ ਹੀ ਪਟਿਆਲਾ ਦੇ ਚਾਰ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ। ਪੁਲਿਸ ਨੇ ਇਸ ਦਾ ਬਦਲਾ ਲੈਣ ਲਈ ਬੁੱਧਵਾਰ ਨੂੰ ਜੋ ਕਾਰਵਾਈ ਕੀਤੀ ਉਹ ਗਲਤ ਹੈ। ਉਨ੍ਹਾਂ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਹ ਸਰਕਾਰ ਸਾਹਮਣੇ ਇਹ ਮਾਮਲਾ ਉਠਾਉਣ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਾਜ਼ਮਾਂ ਦੇ ਸਭ ਤੋਂ ਵੱਧ ਪ੍ਰਦੂਸ਼ਣ ਦੇ ਚਾਲਾਨ ਕੀਤੇ। ਡੀਐਸਪੀ ਸਿਟੀ ਵਨ ਯੋਗੇਸ਼ ਸ਼ਰਮਾ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਰੁਟੀਨ ਨਾਕੇ ਜਾਰੀ ਹਨ ਜਿਸ ਅਧੀਨ ਹਰ ਗੱਡੀ ਤੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ’ਤੇ ਕਰਾਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬਦਲੇ ਨਾਲ ਚਲਾਨ ਕੱਟਣ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਇਹ ਦੋਸ਼ ਝੂਠੇ ਹਨ।