ਫਾਜ਼ਿਲਕਾ ਵਿਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁਕਾਬਲਾ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਗਸ਼ਤ ਦੌਰਾਨ ਇਕ ਬਿਨਾਂ ਨੰਬਰ ਦੇ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਸ਼ਾ ਤਸਕਰ ਬਿਨ੍ਹਾਂ ਬ੍ਰੇਕ ਤੋਂ ਭੱਜਣ ਲੱਗਾ ਤੇ ਪੁਲਿਸ ‘ਤੇ ਫਾਇਰਿੰਗ ਕਰਨ ਲੱਗਾ। ਜਵਾਬੀ ਕਾਰਵਾਈ ਵਿਚ ਫਾਜ਼ਿਲਕਾ ਪੁਲਿਸ ਨੇ ਵੀ ਫਾਇਰਿੰਗ ਕੀਤੀ ਤੇ ਇਕ ਗੋਲੀ ਨਸ਼ਾ ਤਸਕਰ ਦੇ ਪੈਰ ਵਿਚ ਲੱਗ ਗਈ।
ਸੀਆਈਏ-2 ਅਬੋਹਰ ਦੇ ਇੰਚਾਰਜ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਪਾਰਟੀ ਗਸ਼ਤ ‘ਤੇ ਸੀ। ਇਸ ਦੌਰਾਨ ਪਿੰਡ ਘੁਬਾਇਆ ਨੇੜੇ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਬਾਈਕ ਭਜਾ ਲਿਆ।
ਇਹ ਵੀ ਪੜ੍ਹੋ : ਬਠਿੰਡਾ ‘ਚ ਟਿੱਪਰ ਨੇ ਸ਼ਖਸ ਨੂੰ ਮਾਰੀ ਟੱਕਰ, ਮੌਕੇ ‘ਤੇ ਮੁਕੇ ਸਾਹ, ਚਾਲਕ ਮੌਕੇ ਤੋਂ ਫਰਾਰ
ਗੋਲੀ ਲੱਗਣ ਨਾਲ ਨਸ਼ਾ ਤਸਕਰ ਡਿੱਗ ਗਿਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਥੇ ਕਿ ਉਹ ਜੇਰੇ ਇਲਾਜ ਹੈ ਤੇ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
