ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ‘ਤੇ ਪੁਲਿਸ ਐਕਸ਼ਨ ਮੋਡ ਵਿਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਟ੍ਰੈਫਿਕ ਪੁਲਿਸ ਨੂੰ ਕਿਸੇ ਵਿਅਕਤੀ ਦੀ ਸ਼ਿਕਾਇਤ ਮਿਲੀ ਸੀ ਕਿ ਕਾਰ ‘ਤੇ ਨੌਜਵਾਨ ਨੇ ਹੂਟਰ ਤੇ ਕਾਲੇ ਸ਼ੀਸ਼ੇ ਲਗਾਏ ਗਏ ਹਨ ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦਾ ਪਤਾ ਕਰਵਾਇਆ ਤਾਂ ਪੁਲਿਸ ਨੇ ਨੌਜਵਾਨ ਉਤੇ ਕਾਰਵਾਈ ਕੀਤੀ।
ਪੁਲਿਸ ਨੇ ਲਗਜ਼ਰੀ ਗੱਡੀ ਰੋਕ ਕੇ ਹੂਟਰ ਤੋਂ ਲੈ ਕੇ ਕਾਲੇ ਸ਼ੀਸ਼ੇ ਤੱਕ ਉਤਾਰ ਦਿੱਤੇ ਗਏ। ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਵੱਲੋਂ ਅਜਿਹਾ ਕੀਤਾ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਰ ਦੇ ਉਪਰ ਹੂਟਰ ਸਣੇ ਵੀਆਈਪੀ ਸਟਿੱਕਰ ਲਗਾ ਕੇ ਲੋਕਾਂ ਵਿਚ ਰੋਹਬ ਦਿਖਾਉਣ ਵਾਲੇ ਨੌਜਵਾਨ ਦਾ ਚਲਾਨ ਵੀ ਕੱਟਿਆ ਗਿਆ। ਜਿਸ ਨੇ ਆਪਣੀ ਕਾਰ ਉਤੇ ਕਾਲੇ ਸ਼ੀਸ਼ੇ ਲਗਾਏ ਹੋਏ ਸੀ ਤੇ ਹੂਟਰ ਲੱਗਾ ਹੋਇਆ ਸੀ ਵੀਆਈਪੀ ਸਟਿੱਕਰ ਵੀ ਲਗਾਇਆ ਹੋਇਆ ਸੀ।
ਇਹ ਵੀ ਪੜ੍ਹੋ : ਗੋਲਡਨ ਟੈਂਪਲ ਪਹੁੰਚੀ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ, ਕਿਹਾ-‘ਇਥੇ ਆਉਣ ‘ਤੇ ਮਿਲਦਾ ਹੈ ਸਕੂਨ’
ਪੁਲਿਸ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹੁੱਲੜਬਾਜ਼ੀ ਕਰਨ ਵਾਲੇ ਕਿਸੇ ਵੀ ਨੌਜਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਆਦਾ ਨਾਕੇ ਲਗਾ ਕੇ ਅਜਿਹੇ ਨੌਜਵਾਨਾਂ ‘ਤੇ ਨਕੇਲ ਕੱਸੀ ਜਾਵੇਗੀ ਤੇ ਇਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ ਤਾਂ ਜੋ ਉਹ ਦੁਬਾਰਾ ਅਜਿਹਾ ਨਾ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: