Police nab 2 looters : ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਲੁੱਟਾਂ- ਖੋਹਾਂ ਕਰਨ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ। ਫੜੇ ਗਏ ਲੁਟੇਰਿਆਂ ਨੇ ਦਾਅਵਾ ਕੀਤਾ ਹੈ ਕਿ ਉਹ 22 ਅਕਤੂਬਰ ਨੂੰ ਕਥਿਤ ਗੈਂਗਸਟਰਾਂ ਵੱਲੋਂ ਮਾਰੇ ਗਏ ਰਣਜੀਤ ਰਾਣਾ ਦੇ ਸਾਥੀ ਹਨ। ਲੁਟੇਰਿਆਂ ਨੇ ਮ੍ਰਿਤਕ ਰਣਜੀਤ ਰਾਣਾ ਦੀ ਸਵਿਫਟ ਕਾਰ ਦਾ ਇਸਤੇਮਾਲ ਲੁੱਟ ਕਰਨ ਲਈ ਵੀ ਕੀਤਾ ਸੀ। ਪੁਲਿਸ ਨੂੰ ਫੜੇ ਗਏ ਲੁਟੇਰਿਆਂ ਕੋਲੋਂ ਫੜੇ ਗਏ ਦੋ ਲੁਟੇਰਿਆਂ ਤੋਂ ਹਥਿਆਰ ਅਤੇ ਗੋਲੀ ਸਿੱਕਾ ਵੀ ਬਰਾਮਦ ਹੋਇਆ ਹੈ। ਦੋਸ਼ੀਆਂ ਦੀ ਪਛਾਣ ਗੌਰਵ ਅੰਮੀ ਉਰਫ ਗੋਰਾ ਪੁੱਤਰ ਗੋਪਾਲ ਦਾਸ ਵਾਸੀ ਫਾਜ਼ਿਲਕਾ ਅਤੇ ਅਕਾਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਪ੍ਰੇਮ ਬਾਬੂ ਵਾਸੀ ਬੈਕ ਸਾਇਡ ਮੰਗੇ ਦਾ ਪੰਪ, ਪ੍ਰੇਮ ਨਰਸਰੀ, ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਇਸ ਬਾਰੇ ਡੀ. ਸੁਡਰਵਿਲੀ ਆਈ.ਪੀ.ਐਸ, ਐਸ.ਐਸ.ਪੀ, ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਹੈਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਰਾਜਪਾਲ ਸਿੰਘ ਹੁੰਦਲ ਪੀ.ਪੀ.ਐਸ, ਐਸ.ਪੀ.(ਇੰਨਵੈ) ਦੇ ਦਿਸ਼ਾ- ਨਿਰਦੇਸ਼ਾਂ ਹੇਠ ਕੰਮ ਕਰ ਰਹੀ ਸੀਆਈਏ ਸਟਾਫ ਦੀ ਟੀਮ ਨੇ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਇੱਕ ਬਲੈਨੋ ਕਾਰ ਨੂੰ ਰੋਕਿਆ। ਉਨ੍ਹਾਂ ਕਾਰ ਵਿੱਚ ਸਵਾਰ ਗੌਰਵ ਅੰਮੀ ਅਤੇ ਨਾਲ ਬੈਠੇ ਲੜਕੇ ਅਕਾਸ਼ਦੀਪ ਸਿੰਘ ਤੋਂ ਕਾਰ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ, ਜਿਸ ‘ਤੇ ਉਕਤ ਵਿਅਕਤੀ ਕਾਰ ਬਲੈਨੋ ਨੰਬਰ PB-30R-3132 ਸਬੰਧੀ ਕੋਈ ਕਾਗਜ਼ਾਤ ਨਹੀਂ ਦਿਖਾ ਸਕੇ।
ਸ਼ੱਕ ਦੇ ਆਧਾਰ ’ਤੇ ਪੁਲਿਸ ਵੱਲੋਂ ਉਨ੍ਹਾਂ ਦੋਹਾਂ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਗੌਰਵ ਅੰਮੀ ਉਰਫ ਗੋਰੇ ਕੋਲੋਂ ਇੱਕ ਪਿਸਤੋਲ ਦੇਸੀ 315 ਬੋਰ, 02 ਰੋਂਦ ਜ਼ਿੰਦਾ, 315 ਬੋਰ ਬਰਾਮਦ ਹੋਏ। ਪੁਲਿਸ ਵੱਲੋਂ ਇਸ ਸੰਬੰਧੀ ਦੋਹਾਂ ਖਿਲਾਫ ਮੁਕੱਦਮਾ ਨੰਬਰ 277 ਮਿਤੀ 29.10.20 ਅ/ਧ 25/54/59 ਅਸਲਾ ਐਕਟ ਅਤੇ 411 ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ। ਉਕਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਮ੍ਰਿਤਕ ਗੈਂਗਸਟਰ ਰਣਜੀਤ ਸਿੰਘ ਉਰਫ ਰਾਣਾ ਦੇ ਸਾਥੀ ਹਨ ਅਤੇ ਉਸ ਨਾਲ ਮਿਲ ਕੇ ਕਰੀਬ 15- 20 ਦਿਨ ਪਹਿਲਾਂ ਸੰਗਰੂਰ ਤੋਂ ਹਥਿਆਰਾਂ ਦੀ ਨੋਕ ‘ਤੇ ਉਕਤ ਕਾਰ ਬਲੈਨੋ ਅਤੇ 02 ਲੱਖ ਰੁਪਏ ਨਕਦੀ ਦੀ ਲੁੱਟ ਕੀਤੀ ਸੀ।