ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ 19 ਘੰਟੇ ਬਾਅਦ ਬਰਾਮਦ ਹੋਇਆ। ਜੀਆਰਪੀ ਪੁਲਿਸ ਨੇ ਬੱਚੇ ਨੂੰ ਦੇਰ ਰਾਤ ਕਪੂਰਥਲਾ ਤੋਂ ਬਰਾਮਦ ਕੀਤਾ।ਇਸ ਬੱਚੇ ਨੂੰ ਕੱਪਲ ਨੇ ਚੋਰੀ ਕੀਤਾ ਸੀ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।
ਇਸ ਦਰਮਿਆਨ ਇਕ ਫੋਟੋ ਸਾਹਮਣੇ ਆਈ ਜਿਸ ਵਿਚ ਇਕ ਵਿਅਕਤੀ ਨੇ ਬੱਚੇ ਨੂੰ ਗੋਦ ਵਿਚ ਲਿਆ ਹੈ। ਬੱਚੇ ਬਰਾਮਦ ਹੋਣ ਦੇ ਬਾਅਦ ਉਸ ਨੂੰ ਪਿਤਾ ਨੂੰ ਸੌਂਪ ਦਿੱਤਾ ਗਿਆ। ਥਾਣਾ ਜੀਆਰਪੀ ਦੀ ਪੁਲਿਸ ਇਸ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕਰੇਗੀ।
ਬੱਚਾ ਚੋਰੀ ਹੋਣ ਦੇ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਵਿਚ ਲੱਗ ਗਈ ਸੀ।ਇਸ ਦਰਮਿਆਨ ਪੁਲਿਸ ਲਾਈਨ ਕੰਟਰੋਲ ਰੂਮ ਦੀ ਮਦਦ ਲੈ ਕੇ ਜੀਆਰਪੀ ਪੁਲਿਸ ਨੇ ਵੱਖ-ਵੱਖ ਚੌਕ ਚੈੱਕ ਕੀਤੇ। ਰੇਲਵੇ ਸਟੇਸ਼ਨ ਤੋਂ ਆਟੋ ਵਿਚ ਬੈਠ ਕੇ ਬੱਚਾ ਚੋਰੀ ਕਰਨ ਵਾਲੇ ਗਿੱਲ ਚੌਕ ‘ਤੇ ਗਏ। ਉਥੋਂ ਉਨ੍ਹਾਂ ਨੇ ਕਈ ਵਾਹਨ ਵੀ ਬਦਲੇ। ਪੁਲਿਸ ਨੇ ਇਕ ਬੱਸ ‘ਤੇ ਨਜ਼ਰ ਰੱਖੀ ਹੋਈ ਸੀ। ਉਸੇ ਬੱਸ ਨੂੰ ਲੋਕੇਟ ਕੀਤਾ ਤਾਂ ਉਹ ਕਪੂਰਥਲਾ ਤੱਕ ਲੈ ਗਈ। ਲਗਭਗ 6 ਤੋਂ 7 ਪੁਲਿਸ ਦੀ ਟੀਮਾਂ ਦੀ ਮਦਦ ਨਾਲ ਬੱਚੇ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ : ਪ੍ਰੈਗਨੈਂਟ ਹੈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ? ਨਜ਼ਰ ਆਇਆ ਐਕਟ੍ਰੈਸ ਦਾ ਬੇਬੀ ਬੰਪ!
ਬਿਹਾਰ ਦੇ ਸੀਵਾਨ ਤੋਂ ਪਰਿਵਾਰ ਲੁਧਿਆਣਾ ਵਿਚ ਆਇਆ ਸੀਤੇ ਉਨ੍ਹਾਂ ਨੂੰ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ। ਰਾਤ ਜ਼ਿਆਦਾ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਤੇ ਪਿਤਾ ਸਟੇਸ਼ਨ ‘ਤੇ ਹੀ ਆਰਾਮ ਕਰਨ ਲਈ ਰੁਕ ਗਏ। ਉਸ ਦਾ ਬੱਚਾ ਭੁੱਖ ਨਾਲ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਆਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੈਂਟੀਨ ਕੋਲ ਲੇਟ ਗਈ। ਥਕਾਵਟ ਕਾਰਨ ਦੋਵੇਂ ਪਤੀ-ਪਤਨੀ ਸੌਂ ਗਏ। ਬੱਚੇ ਨੂੰ ਉਨ੍ਹਾਂ ਨੇ ਬੈਂਚ ‘ਤੇ ਲਿਟਾ ਦਿੱਤਾ। ਸਵੇਰੇ ਜਦੋਂ ਉਠੇ ਤਾਂ ਬੱਚਾ ਉਨ੍ਹਾਂ ਦੇ ਨਾਲ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ : –