ਕੱਲ ਸ਼ਾਮ ਪਿੰਡ ਅਬੁੱਲ ਖੁਰਾਣਾ ਵਿਖੇ ਹੋਵੇ ਪਿਤਾ-ਪੁੱਤਰ ਦੇ ਕਤਲ ਮਾਮਲੇ ‘ਚ ਥਾਣਾ ਸਿਟੀ ਮਲੋਟ ਪੁਲਿਸ ਨੇ 3 ਵਿਅਕਤੀ ਬਾਏ ਨੇਮ ਅਤੇ ਇਕ ਅਣਪਛਾਤੇ ਵਿਆਕਤੀ ਤੇ ਮਾਮਲਾ ਦਰਜ ਕੀਤਾ ਹੈ ਪਰ ਅਜੇ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਕੱਲ ਸ਼ਾਮ ਨਜ਼ਦੀਕੀ ਪਿੰਡ ਅਬੁੱਲ ਵਿਖੇ ਵਿਨੇ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰ ਸੂਰਜ ਪ੍ਰਤਾਪ ਸਿੰਘ ਦਾ ਗੋਲੀਆਂ ਮਾਰ ਕਰ ਕਤਲ ਕਰ ਦਿਤਾ ਗਿਆ ਸੀ। ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਜਾਂਚ ਕੀਤੀ ਗਈ ਆਖ਼ਰਕਾਰ ਪੁਲਿਸ ਵਲੋਂ ਮ੍ਰਿਤਕ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ।ਜਿਲਾ ਪੁਲਿਸ ਮੁਖੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਕੱਲ੍ਹ ਹੋਵੇ ਡਬਲ ਕਤਲ ਮਾਮਲੇ ਵਿਚ ਪੁਲਿਸ ਨੇ ਮਿਰਤਕ ਦੀ ਲੜਕੀ ਦੇ ਬਿਆਨਾਂ ਤੇ ਤਿੰਨ ਨਾਮਜ਼ਦ ਅਤੇ 1 ਅਣਪਛਾਤੇ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਆਨਲਾਈਨ NRI ਮਿਲਣੀ ਭਲਕੇ, ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਦੀ ਸਮੱਸਿਆਵਾਂ ਦੀ ਹੋਵੇਗੀ ਸੁਣਵਾਈ
ਦੂਜੇ ਮ੍ਰਿਤਕ ਪਰਿਵਾਰਕ ਰਿਸ਼ਤੇਦਾਰ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਦੱਸਿਆ ਕਿ ਇਨ੍ਹਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਘਟਨਾ ਵਾਪਰੀ ਬਹੁਤ ਦੁਖਭਰੀ ਹੈ। ਪੁਲਿਸ ਵਲੋਂ ਆਪਣੇ ਤੌਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























