Police set up SIT : ਲੁਧਿਆਣਾ ਵਿੱਚ ਐਲਕੇਜੀ ਵਿੱਚ ਪੜ੍ਹਣ ਵਾਲੀ ਸੱਤ ਸਾਲਾ ਬੱਚੀ ਦੇ ਨਾਲ ਬਲਾਤਕਾਰ ਦਾ ਮਾਮਲਾ ਲਗਾਤਾਰ ਭਖਦਾ ਜ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਬੱਚੀ ਦੇ ਭਰਾ ਨੂੰ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਪਰ ਪਰਿਵਾਰ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੜਕੇ ਦੀ ਮਾਂ ਦ ਕਹਿਣਾ ਹੈ ਕਿ ਉਸ ਦਾ ਬੇਟਾ ਅਜਿਹਾ ਕਰ ਹੀ ਨਹੀਂ ਸਕਦਾ। ਇਸੇ ਦੇ ਚੱਲਦਿਆਂ ਹੁਣ ਮਾਮਲੇ ਦੀ ਜਾਂਚ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਆਈ.ਪੀ.ਐਸ. ਦੀ ਨਿਗਰਾਨੀ ਹੇਠ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸੀਨੀਅਰ ਅਫਸਰਾਂ ਨੂੰ ਤਾਇਨਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਪੈਸ਼ਲ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਲੁਧਿਆਣਾ ਵਿੱਚ ਪੀੜਤ ਬੱਚੀ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬੱਚੀ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੀ ਨੂੰ ਮਾਲੀ ਮਦਦ ਦੇਣ ਲਈ ਕਮਿਸ਼ਨ ਵੱਲੋਂ ਸਿਫਾਰਿਸ਼ ਕਰ ਦਿੱਤੀ ਗਈ ਹੈ ਅਤੇ 4 ਤੋਂ 7 ਲੱਖ ਰੁਪਏ ਤੱਕ ਦੀ ਬੱਚੀ ਨੂੰ ਮਦਦ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਇਹ ਘਟਨਾ ਬੀਤੇ ਬੁੱਧਵਾਰ ਵਾਪਰੀ ਸੀ। ਬੱਚੀ ਦੇ ਖੂਨ ਨਾਲ ਭਰੇ ਕਪੜੇ ਵੇਖ ਕੇ ਮਾਂ ਨੇ ਦੋਸ਼ ਲਗਾਇਆ ਸੀ ਕਿ ਇਹ ਘਟਨਾ ਸਕੂਲ ਵਿੱਚ ਵਪਰੀ ਹੈ, ਜਦੋਂ ਕਿ ਸਕੂਲ ਪ੍ਰਬੰਧਨ ਨੇ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਸੀ। ਉਥੇ ਹੀ ਬੱਚੀ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਘਰ ਵਿੱਚ ਬੱਚੀ ਦੇ ਭਰ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਪੀੜਤ ਲੜਕੀ ਦੇ ਘਰੋਂ ਖੂਨ ਨਾਲ ਭਰੀਆਂ ਚਾਦਰਾਂ ਵੀ ਬਰਾਮਦ ਕੀਤੀਆਂ ਹਨ। ਦੋਵਾਂ ਦੇ ਡੀਐਨਏ ਟੈਸਟ ਦੇ ਨਮੂਨੇ ਵੀ ਲਏ ਗਏ ਹਨ। ਦੂਜੇ ਪਾਸੇ, ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਮਾਂ ਨੇ ਪੁਲਿਸ ‘ਤੇ ਦੋਸ਼ ਲਗਾਇਆ ਕਿ ਉਸਦੇ ਬੇਟੇ ਨੂੰ ਕੁੱਟ ਕੇ ਜ਼ਬਰਦਸਤੀ ਜੁਰਮ ਕਬੂਲ ਕਰਵਾਇਆ ਗਿਆ ਹੈ।