ਪਿੰਡ ਮਲੂਕਪੁਰ ਵਿਖੇ ਹੋਏ ਮਕੈਨਿਕ ਦੇ ਕਤਲ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮਾਮੇ ‘ਤੇ ਹੋਏ ਹਮਲੇ ਦਾ ਭਾਣਜੇ ਨੇ ਬਦਲਾ ਲਿਆ ਸੀ ਤੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਕ ਹਫਤਾ ਪਹਿਲਾਂ ਪਿੰਡ ਮਲੂਕਪੁਰ ਦੇ ਵਸਨੀਕ ਤੇ ਕਾਰ ਮਕੈਨਿਕ ਦਾ ਭੇਦਭਰੇ ਹਾਲਾਤ ’ਚ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਖੇਤ ਵਿੱਚੋਂ ਬਰਾਮਦ ਹੋਈ ਸੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮਾਮੇ ਦੇ ਕਤਲ ਦਾ ਬਦਲਾ ਲੈਣ ਲਈ ਭਾਣਜੇ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਕੋਰਟ ਨੇ ਸੁਣਾਇਆ ਵੱਡਾ ਫੈਸਲਾ, ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21-22 ਮਾਰਚ ਦੀ ਦਰਮਿਆਨੀ ਰਾਤ ਖੁਸ਼ਹਾਲ ਚੰਦ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਸੀ। ਮ੍ਰਿਤਕ ਖੁਸ਼ਹਾਲ ਚੰਦ ਦੀ ਰਮੇਸ਼ ਨਾਲ 14 ਸਾਲ ਪਹਿਲਾਂ ਕੰਧ ਨੂੰ ਲੈ ਕੇ ਲੜਾਈ ਹੋਈ ਸੀ। ਉਸ ਸਮੇਂ ਖੁਸ਼ਹਾਲ ਚੰਦ ਨੇ ਰਮੇਸ਼ ਹਮਲਾ ਕੀਤਾ ਸੀ ਜਿਸ ਨਾਲ ਉਹ ਮਾਨਸਿਕ ਤੌਰ ‘ਤੇ ਅਸਥਿਰ ਹੋ ਗਿਆ ਸੀ। ਤੇ ਉਸ ਤੋਂ ਬਾਅਦ 20-25 ਦਿਨ ਪਹਿਲਾਂ ਮ੍ਰਿਤਕ ਖੁਸ਼ਹਾਲ ਚੰਦ ਦੇ ਘਰ ਬੱਚੇ ਦੇ ਜਨਮ ਦਿਨ ਦੀ ਪਾਰਟੀ ਸੀ। ਰਮੇਸ਼ ਮਾਨਸਿਕ ਤੌਰ ‘ਤੇ ਸਥਿਰ ਨਾ ਹੋਣ ਕਰਕੇ ਸੈਲੀਬ੍ਰੇਟ ਕਰਨ ਦੀ ਜਗ੍ਹਾ ਉਹ ਰੋ ਰਿਹਾ ਸੀ। ਇਸ ਦਾ ਮ੍ਰਿਤਕ ਖੁਸ਼ਹਾਲ ਚੰਦ ਦੇ ਭਾਣਜੇ ਪਾਰਸ ‘ਤੇ ਬਹੁਤ ਬੁਰਾ ਪ੍ਰਭਾਵ ਪਿਆ। ਪਾਰਸ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਮਰਡਰ ਪਲਾਨ ਕਰ ਦਿੱਤਾ। ਪਾਰਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਰੇਕੀ ਕੀਤੀ ਤੇ ਫਿਰ ਨਹਿਰ ਕੋਲ ਲਿਜਾ ਕੇ ਰਮੇਸ਼ ਦਾ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:























