ਲੁਧਿਆਣਾ ਵਿਖੇ ਅੱਜ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪੁਲਿਸ ਮੁਲਾਜ਼ਮ ਨਸ਼ੇ ਵਿਚ ਧੁੱਤ ਮਿਲਿਆ। ਅਜਿਹੀ ਘਟਨਾ ਹਰ ਇਕ ਨੂੰ ਸੋਚਣ ‘ਤੇ ਮਜਬੂਰ ਕਰ ਦਿੰਦੀ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਸਾਡੀ ਸੁਰੱਖਿਆ ਲਈ ਤਾਇਨਾਤ ਹੁੰਦੇ ਹਨ, ਜੇਕਰ ਉਹ ਖੁਦ ਹੀ ਅਜਿਹੀ ਹਰਕਤ ਕਰਨਗੇ ਤਾਂ ਹੋਰਨਾਂ ਦੀ ਸੁਰੱਖਿਆ ਕੌਣ ਕਰੇਗਾ?
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਇਕ ਪੁਲਿਸ ਮੁਲਾਜ਼ਮ ਨਸ਼ੇ ਵਿਚ ਧੁੱਤ ਮਿਲਿਆ। ਉਸ ਨੇ ਇੰਨੀ ਸ਼ਰਾਬ ਪੀਤੀ ਹੋਈ ਸੀਕਿ ਉਸ ਨੂੰ ਕੋਈ ਸੁੱਧ-ਬੁੱਧ ਨਹੀਂ ਸੀ ਤੇ ਫਿਰ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਈ-ਰਿਕਸ਼ਾ ਵਿਚ ਬਿਠਾਇਆ ਜਾਂਦਾ ਹੈ। ਈ-ਰਿਕਸ਼ਾ ਚਾਲਕ ਨੇ ਪੁਲਿਸ ਮੁਲਾਜ਼ਮ ਤੋਂ ਜਦੋਂ ਉਸ ਦੇ ਘਰ ਦਾ ਪਤਾ ਪੁੱਛਿਆ ਤਾਂ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ : ਕਾਰ ਦਾ ਸੰਤੁਲਨ ਵਿਗੜਨ ਕਾਰਨ ਮਨਾਲੀ ਜਾਂਦੇ ਮੁੰਡਿਆਂ ਨਾਲ ਵਾਪਰਿਆ ਵੱਡਾ ਹਾਦ/ਸਾ, ਇਕ ਦੀ ਮੌ.ਤ, 1 ਜ਼ਖਮੀ
ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ ਲਗਭਗ 6.30 ਵਜੇ ਇਸ ਪੁਲਿਸ ਮੁਲਾਜ਼ਮ ਨੂੰ ਆਪਣੇ ਈ-ਰਿਕਸ਼ਾ ‘ਤੇ ਬਿਠਾਇਆ ਸੀ ਤੇ ਕੁਝ ਹੀ ਪਲਾਂ ਵਿਚ ਉਹ ਬੇਹੋਸ਼ ਹੋ ਗਿਆ। ਈ-ਰਿਕਸ਼ਾ ਚਾਲਕ ਉਸ ਤੋਂ ਘਰ ਦਾ ਪਤਾ ਪੁੱਛਦਾ ਰਿਹਾ। 3 ਘੰਟੇ ਲਗਾਤਾਰ ਸੜਕ ‘ਤੇ ਘੁੰਮਣ ਦੇ ਬਾਅਦ ਹੁਣ ਉਹ ਵੀ ਪ੍ਰੇਸ਼ਾਨ ਹੋ ਚੁੱਕਾ ਹੈ। ਰਿਕਸ਼ਾ ਚਾਲਕ ਮੁਤਾਬਕ ਉਹ ਪੁਲਿਸ ਮੁਲਾਜ਼ਮ ਨੂੰ ਬਸਤੀ ਜੋਧਵਾਲ ਛੱਡ ਕੇ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –