ਜਲੰਧਰ ਵਿੱਚ ਸ਼ਨੀਵਾਰ ਨੂੰ ਬਿਜਲੀ ਮੁਲਾਜ਼ਮ ਅਤੇ ਪੁਲਿਸ ਆਮਣੇ-ਸਾਹਮਣੇ ਹੋ ਗਏ। ਮਾਮਲਾ ਇੰਨਾ ਵੱਧ ਗਿਆ ਕਿ ਬਿਜਲੀ ਮੁਲਾਜ਼ਮਾਂ ਨੇ ਥਾਣਾ ਡਵੀਜ਼ਨ ਨੰਬਰ ਇੱਕ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇਸ ਦੌਰਾਨ ਜਦੋਂ ਬਿਜਲੀ ਮੁਲਾਜ਼ਮਾਂ ਨੂੰ ਜਿਥੇ ਧਰਨਾ ਪ੍ਰਦਰਸ਼ਨ ਕਰਨਾ ਪਿਆ, ਉਥੇ ਐਸਡੀਓ ਅਤੇ ਏਸੀਪੀ ਨੂੰ ਇਸ ਮਸਲੇ ਦੇ ਹੱਲ ਲਈ ਅੱਗੇ ਆਉਣਾ ਪਿਆ।
ਦਰਅਸਲ ਕਾਰਪੋਰੇਸ਼ਨ ਦੇ ਜੂਨੀਅਰ ਇੰਜੀਨੀਅਰ ਦੀ ਸ਼ੁੱਕਰਵਾਰ ਰਾਤ ਨੂੰ ਇੱਕ ਆਟੋ ਵਾਲੇ ਨਾਲ ਲੜਾਈ ਹੋ ਗਈ। ਜਦੋਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਉਸਨੂੰ ਕੇਸ ਦਰਜ ਕਰਨ ਲਈ ਕਿਹਾ ਗਿਆ ਤਾਂ ਪੁਲਿਸ ਨੇ ਕਿਹਾ ਕਿ ਉਸਨੂੰ ਹਸਪਤਾਲ ਤੋਂ ਮੈਡੀਕਲ ਲੀਗਲ ਰਿਪੋਰਟ ਲਿਆਉਣੀ ਪਏਗੀ ਅਤੇ ਬਾਅਦ ਵਿੱਚ ਵਿਰੋਧੀ ਧਿਰ ਨੂੰ ਵੀ ਬੁਲਾਇਆ ਗਿਆ। ਇਸ ਤੋਂ ਭੜਕੇ ਬਿਜਲੀ ਮੁਲਾਜ਼ਾਂ ਨੇ ਪੁਲਿਸ ਥਾਣਾ ਡਿਵੀਜ਼ਨ ਇੱਕ ਪਹੁੰਚ ਕੇ ਪ੍ਰਦਰਸ਼ਨ ਕੀਤਾ ਅਤੇ ਗੁੱਸੇ ਵੱਚ ਆਏ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਸ਼ਨੀਵਾਰ ਦੁਪਹਿਰ ਬਿਜਲੀ ਕੱਟ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਝਗੜਾ ਵੀ ਹੋ ਗਿਆ। ਜਿਸ ਕਾਰਨ ਥਾਣੇ ਵਿਚ ਹੰਗਾਮਾ ਹੋ ਗਿਆ।
ਪੁਲਿਸ ਮੁਤਾਬਕ ਸ਼ੁੱਕਰਵਾਰ ਦੀ ਰਾਤ ਨੂੰ ਜਦੋਂ ਬਿਜਲੀ ਨਿਗਮ ਦੇ ਜੂਨੀਅਰ ਇੰਜੀਨੀਅਰ ਯਾਨੀ ਪਾਵਰਕਾਮ ਦੀ ਇੱਕ ਆਟੋ ਚਾਲਕ ਨਾਲ ਲੜਾਈ ਹੋਈ ਤਾਂ ਉਸ ਸਮੇਂ ਰਾਜ਼ੀਨਾਮਮਾ ਹੋ ਗਿਆ ਸੀ ਪਰ ਬਾਅਦ ਵਿੱਚ ਜੇਈ ਥਾਣੇ ਪਹੁੰਚ ਗਿਆ ਅਤੇ ਪਰਚਾ ਦਰਜ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਥਾਣੇ ਪਹੁੰਚ ਗਏ। ਉਨ੍ਹਾਂ ਪਹਿਲਾਂ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਫਿਰ ਬਿਜਲੀ ਕੱਟ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਇੱਕ ਪੁਲਿਸ ਮੁਲਾਜ਼ਮ ਨਾਲ ਝਗੜਾ ਹੋ ਗਿਆ ਅਤੇ ਉਸਦੀ ਵਰਦੀ ਪਾੜ ਦਿੱਤੀ।
ਇਹ ਵੀ ਪੜ੍ਹੋ : ‘ਫਾਦਰਸ ਡੇ’ ‘ਤੇ ਸੁਖਬੀਰ ਬਾਦਲ ਨੇ ਪਿਤਾ ਲਈ ਪ੍ਰਗਟਾਇਆ ਪਿਆਰ, ਸਾਂਝੀ ਕੀਤੀ ਪੋਸਟ
ਐਸਐਚਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਲਦੇਵ ਰਾਜ ਜੇਈ ਦਾ ਪਿਛਲੇ ਦਿਨੀਂ ਆਟੋ ਨਾਲ ਐਕਸੀਡੈਂਟ ਹੋ ਗਿਆ ਸੀ। ਪੁਲਿਸ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ ਕਿ ਜੇਈ ਯੂਨੀਅਨ ਨੇ ਥਾਣੇ ਦਾ ਘਿਰਾਓ ਕੀਤਾ, ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਕੱਟ ਦਿੱਤੀ। ਮੁਲਾਜ਼ਮ ਨਾਲ ਝਗੜਾ ਧੱਕਾ-ਮੁੱਕੀ ਵੀ ਹੋਈ ਅਤੇ ਵਰਦੀ ਪਾਟ ਗਈ। ਫਿਲਹਾਲ ਮਾਮਲਾ ਸੁਲਝ ਗਿਆ ਹੈ ਅਤੇ ਥਾਣੇ ਦੀ ਬਿਜਲੀ ਚਾਲੂ ਕਰ ਦਿੱਤੀ ਗਈ ਹੈ। ਬੀਤੀ ਰਾਤ ਹਾਦਸੇ ਵਿੱਚ ਜਿਸ ਦੀ ਗਲਤੀ ਸੀ, ਉਸ ਨੇ ਮਾਫੀ ਮੰਗ ਲਈ ਹੈ।