ਹਰਿਆਣਾ ਦੇ ADGP Y ਪੂਰਨ ਸਿੰਘ ਦੇ ਮੌਤ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਖਿਰਕਾਰ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਹੈ। ਪੀਜੀਆਈ ਵਿਚ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰ PGI ਪਹੁੰਚ ਗਿਆ ਹੈ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ 4 ਵਜੇ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਾਈ ਪੂਰਨ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਮੌਤ ਤੋਂ ਬਾਅਦ ਕਈ ਸਵਾਲ ਵੀ ਖੜ੍ਹੇ ਹੋਏ ਸੀ। ਕਾਫੀ ਲੋਕਾਂ ਖਿਲਾਫ ਇਸ ਮਾਮਲੇ ਵਿਚ FIR ਦਰਜ ਕੀਤੀ ਗਈ ਸੀ। ਹਾਲਾਂਕਿ ਪੋਸਟਮਾਰਟਮ ਨੂੰ ਲੈ ਕੇ ਕਾਫੀ ਵਿਵਾਦ ਛਿੜ ਗਿਆ ਸੀ।
ਇਹ ਵੀ ਪੜ੍ਹੋ : ਚੱਲਦੀ ਬੱਸ ਨੂੰ ਲੱਗੀ ਭਿਆ.ਨ.ਕ ਅੱ/ਗ, ਕਈ ਮੌ/ਤਾਂ! ਖਿੜਕੀਆਂ ਤੋੜ ਕੇ ਸਵਾਰੀਆਂ ਨੇ ਮਾ/ਰੀ ਛਾਲ
ਦੱਸ ਦੇਈਏ ਕਿ ਪੂਰਨ ਕੁਮਾਰ ਦੀ ਪਤਨੀ ਦੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਨ ਕਿ ਡੈੱਡਬਾਡੀ ਨੂੰ ਜ਼ਬਰਦਸਤੀ ਪੀਜੀਆਈ ਲਿਜਾਇਆ ਗਿਆ ਤੇ ਹੁਣ ਪਰਿਵਾਰ ਪਰਿਵਾਰ ਲਈ ਸਹਿਮਤ ਹੋ ਗਿਆ ਹੈ ਤੇ ਕਿਹਾ ਗਿਆ ਹੈ ਕਿ 4 ਵਜੇ ਦੇ ਲਗਭਗ ਸਸਕਾਰ ਕੀਤਾ ਜਾਵੇਗਾ। ਪਰਿਵਾਰ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਪੁਲਿਸ ਨੇ ਚੰਡੀਗੜ੍ਹ ਨੇ ਕੋਰਟ ਵਿਚ ਅਰਜ਼ੀ ਵੀ ਦਾਇਰ ਕੀਤੀ ਸੀ। ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਕੋਰਟ ਨੇ ਕਿਹਾ ਸੀ ਕਿ ਜੇਕਰ ਪਰਿਵਾਰ ਵੱਲੋਂ ਜਵਾਬ ਨਹੀਂ ਆਇਆ ਤਾਂ ਅੱਗੇ ਦਾ ਫੈਸਲਾ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























