ਰਿਟਾਇਰਮੈਂਟ ਤੋਂ ਸਿਰਫ ਦੋ ਦਿਨ ਪਹਿਲਾਂ ਪੰਜਾਬ ਪਾਵਰਕਾਮ ਦੇ ਇਕ ਸਹਾਇਕ ਜੂਨੀਅਨ ਇੰਜੀਨੀਅਰ (ਜੇਈ) ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸਹਾਇਕ ਜੇਈ ‘ਤੇ 4.21 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਦੋਸ਼ੀ ਜੇਈ ਨੂੰ ਤਤਕਾਲ ਪ੍ਰਭਾਵ ਨਾਲ ਬਰਖਾਸਤ ਕਰਨ ਦੇ ਨਾਲ-ਨਾਲ ਮੈਨੇਜਮੈਂਟ ਵੱਲੋਂ ਮੁਲਜ਼ਮ ਤੋਂ ਘਪਲੇ ਦੀ ਸਾਰੀ ਰਕਮ ਵਸੂਲਣ ਦੇ ਹੁਕਮ ਵੀ ਜਾਰੀ ਕੀਤੇ ਹਨ।
ਮੁਲਜ਼ਮ ਸਹਾਇਕ ਜੇਈ ਗੁਰਦੀਪ ਸਿੰਘ ਹਲਕਾ ਬਰਨਾਲਾ ਵਿਚ ਪਾਵਰਕਾਮ ਦੀ ਵੰਡ ਉਪ ਮੰਡਲ ਭਦੌੜ ਸ਼ਾਖਾ ਵਿਚ ਤਾਇਨਾਤ ਸੀ। ਪਾਵਰਕਾਮ ਵੱਲੋਂ ਜਾਰੀ ਮੁਲਾਜ਼ਮ ਦੀ ਬਰਖਾਸਤਗੀ ਦੇ ਹੁਕਮ ਮੁਤਾਬਕ ਸ਼ਿਕਾਇਤ ਦੇ ਆਧਾਰ ‘ਤੇ ਸਹਾਇਕ ਜੇਈ ਵੱਲੋਂ ਗੈਰ-ਕਾਨੂੰਨੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਚਾਲੂ ਕਰਾਉਣ ਸਬੰਧੀ ਜਾਂਚ ਕੀਤੀ ਗਈ ਸੀ ਜਿਸ ਵਿਚ ਪਾਇਆ ਗਿਆ ਕਿ ਗੁਰਦੀਪ ਸਿੰਘ ਨੇ ਸਾਲ 2012-2013 ਤੋਂ ਹੁਣ ਤੱਕ ਬਰਨਾਲਾ ਦੇ ਸਟੋਰ ਆਊਟਲੈਟ ਤੋਂ ਕਢਵਾਏ ਗਏ ਟਰਾਂਸਫਾਰਮਰਾਂ ਤੇ ਹੋਰ ਸਾਮਾਨ ਦਾ ਗਲਤ ਇਸਤੇਮਾਲ ਕਰਦੇ ਹੋਏ ਨਾਜਾਇਜ਼ ਕੁਨੈਕਸ਼ਨ ਚਾਲੂ ਕੀਤੇ ਗਏ।
ਉਸ ਨੇ ਲਗਭਗ 5.37 ਕਰੋੜ ਦਾ ਲੇਖਾ-ਜੋਖਾ ਦਫਤਰ ਵਿਚ ਪੇਸ਼ ਨਹੀਂ ਕੀਤਾ ਗਿਆ। ਜਾਂਚ ਵਿਚ ਪਾਇਆ ਗਿਆ ਕਿ ਸਹਾਇਕ ਜੇਈ ਨੇ ਭਦੌੜ ਸਣੇ ਹੋਰ ਉਪਮੰਡਲਾਂ ਵਿਚ ਗੈਰ-ਕਾਨੂੰਨੀ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਨੂੰ ਸਟੋਰ ਤੋਂ ਕਢਵਾਏ ਸਾਮਾਨ ਦਾ ਗਲਤ ਇਸਤੇਮਾਲ ਕਰਦੇ ਹੋਏ ਚਾਲੂ ਕੀਤਾ ਗਿਆ। ਇਸ ਵਿਚ ਪਾਵਰਕਾਮ ਨੂੰ 37.22 ਲੱਖ ਰੁਪਏ ਦਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਚਿਪਸ ਦੇ ਪੈਕੇਟ ਨੂੰ ਖੋਲ੍ਹਦਿਆਂ ਹੀ ਬੰਦਾ ਝੁਲ.ਸਿਆ, ਭੁਲ ਕੇ ਵੀ ਨਾ ਕਰੀਓ ਇਹ ਗਲਤੀ
ਇਸ ਤੋਂ ਇਲਾਵਾ ਮੁਲਜ਼ਮ ਨੇ ਸਾਲ 2012-2013 ਤੋਂ ਹੁਣ ਤੱਕ ਸਟੋਰ ਤੋਂ ਕਢਵਾਏ ਗਏ 370 ਟਰਾਂਸਫਾਰਮਰਾਂ ਦੀਆਂ ਸਾਈਟਾਂ ਤੋਂ ਉੁਤਾਰੇ ਗਏ 268 ਟਰਾਂਸਫਾਰਮਰ ਸਟੋਰ ਨੂੰ ਵਾਪਸ ਨਹੀਂ ਕੀਤੇ। ਭਾਰੀ ਮਾਤਰਾ ਵਿਚ ਸਾਮਾਨ ਸਟੋਰ ਤੋਂ ਕਢਵਾ ਕੇ ਆਪਣੀ ਰਿਹਾਇਸ਼ ਦੇ ਸਾਹਮਣੇ ਖੁੱਲ੍ਹੀ ਜਗ੍ਹਾ ‘ਤੇ ਇਕੱਠਾ ਕਰ ਦਿੱਤਾ ਗਿਆ ਜੋ ਬਿਨਾਂ ਕਿਸੇ ਇਸਤੇਮਾਲ ਦੇ ਇੰਝ ਹੀ ਪਿਆ ਰਿਹਾ।