ਰੂਸ ਦੇ ਕੈਮਚੈਟਕਾ ਦੀਪ ਕੋਲ ਅੱਜ ਸਵੇਰੇ 8.7 ਤੀਬਰਤਾ ਦਾ ਭੂਚਾਲ ਆਇਆ ਹੈ। ਰਾਇਟਰਸ ਮੁਤਾਬਕ ਕੈਮਚੈਟਕਾ ਵਿਚ 4 ਮੀਟਰ ਤੱਕ ਉੱਚੀ ਸੁਨਾਮੀ ਆਈ ਹੈ। ਇਸ ਦੀ ਵਜ੍ਹਾ ਤੋਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਕੈਮਚੈਟਕਾ ਦੇ ਗਵਰਨਰ ਵਲਾਦਿਮੀਰ ਸੋਲੋਦੋਵ ਨੇ ਵੀਡੀਓ ਪੋਸਟ ਕਰਕੇ ਕਿਹਾ ਕਿ ਅੱਜ ਦਾ ਭੂਚਾਲ ਦਹਾਕਿਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਸੀ। ਉਨ੍ਹਾਂ ਕਿਹਾ ਕਿ ਇਕ ਕਿੰਡਰਗਾਰਟਨ ਨੂੰ ਨੁਕਸਾਨ ਪਹੁੰਚਿਆ ਹੈ।
US ਜਿਓਲਾਜਿਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 19.3 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਏਜੰਸੀ ਮੁਤਾਬਕ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 4.54 ਵਜੇ ਆਇਆ। ਜਾਪਾਨ ਦੇ ਟੈਲੀਵਿਜ਼ਨ ਮੁਤਾਬਕ ਦੇਸ਼ ਦੇ ਪੂਰਬੀ ਤਟ ਕੋਲ 1 ਫੁੱਟ ਉੱਚੀ ਪਹਿਲੀ ਸੁਨਾਮੀ ਲਹਿਰਾਂ ਪਹੁੰਚੀਆਂ ਹਨ। ਜਾਪਾਨ ਨੇ ਆਪਣੇ ਫੁਕੁਸ਼ਿਮਾ ਪ੍ਰਮਾਣੂ ਰਿਐਕਟਰ ਖਾਲੀ ਕਰਾ ਲਿਆ ਹੈ। ਭੂਚਾਲ ਜਾਪਾਨ ਦੇ ਚਾਰ ਵੱਡੇ ਦੀਪਾਂ ਵਿਚੋਂ ਸਭ ਤੋਂ ਉੱਤਰੀ ਦੀਪ ਹੋਕਕਾਇਡੋ ਤੋਂ ਲਗਭਗ 250 ਕਿਲੋਮੀਟਰ ਦੂਰ ਸੀ ਤੇ ਇਸ ਨੂੰ ਸਿਰਫ ਹਲਕਾ ਮਹਿਸੂਸ ਕੀਤਾ ਗਿਆ। ਕਾਮਚਟਕਾ ਦੇ ਸੇਵੇਰੋ-ਕੁਰੀਲਸਕ ਸ਼ਹਿਰ ਵਿਚ ਬੰਦਰਗਾਹ ਤੇ ਮੱਛੀ ਫੜਨ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਛੋਟੇ ਬੱਚਿਆਂ ਨੂੰ ਕਿਉਂ ਪਹਿਨਾਏ ਜਾਂਦੇ ਨੇ ਚਾਂਦੀ ਕੜੇ ਤੇ ਝਾਂਜਰਾਂ? ਸਾਇੰਸ ਵੀ ਮੰਨਦੀ ਫਾਇਦੇਮੰਦ
ਕੈਲੀਫੋਰਨੀਆ ਦੇ ਸਮੁੰਦਰੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਥੇ ਅੱਜ ਦੁਪਹਿਰ 12.20 ਵਜੇ ਤੱਕ ਪਹਿਲੀ ਲਹਿਰ ਪਹੁੰਚ ਸਕਦੀ ਹੈ। ਇਥੇ ਕਈ ਲਹਿਰਾਂ ਦੇ ਆਉਣ ਦਾ ਖਦਸ਼ਾ ਹੈ ਜੋ 10 ਤੋਂ 36 ਘੰਟੇ ਤੱਕ ਜਾਰੀ ਰਹਿਣਗੀਆਂ। ਨਾਗਰਿਕਾਂ ਨੂੰ ਸਮੁੰਦਰ ਕਿਨਾਰੇ ਤੇ ਬੰਦਰਗਾਹਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਲੋਕ ਡਰ ਕੇ ਘਰਾਂ ਤੋਂ ਬਾਹਰ ਆ ਗਏ ਕਿਉਂਕਿ ਭੂਚਾਲ ਨਾਲ ਘਰਾਂ ਦਾ ਸਾਮਾਨ ਤੇਜ਼ੀ ਨਾਲ ਹਿਲਣ ਲੱਗਾ ਸੀ।
ਵੀਡੀਓ ਲਈ ਕਲਿੱਕ ਕਰੋ -:
























