Prabh Gill Song Poster: ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ – ਨਾਲ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ। ਮਸ਼ਹੂਰ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੇ ਇੰਸਟ੍ਰਾਗ੍ਰਾਮ ਅਕਾਊਂਟ ਤੇ ਆਪਣੇ ਨਵੇਂ ਸਿੰਗਲ ਟਰੈਕ ਦਾ ਪੋਸਟਰ ਸ਼ੇਅਰ ਕੀਤਾ ਹੈ। ਜੀ ਹਾਂ ਪ੍ਰਭ “Desire” ਟਾਇਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਜਲਦ ਹੀ ਦਰਸ਼ਕਾ ਦੇ ਸਨਮੁਖ ਹੋਣ ਜਾ ਰਹੇ ਹਨ।
ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਪ੍ਰੀਤ ਦੀ ਕਲਮ ਵਿੱਚੋ ਨਿਕਲੇ ਹਨ ਜਦੋਂ ਕਿ ਗੀਤ ਨੂੰ ਸੰਗੀਤ ਅਤੇ ਸੰਗੀਤਬੱਧ ਕੀਤਾ ਹੈ ਏ ਆਰ ਦੀਪ ਨੇ। ਤੁਹਾਨੂੰ ਦੱਸ ਦਈਏ ਕਿ ਪ੍ਰਭ ਗਿੱਲ ਦਾ ਇਹ ਗੀਤ ਜਲਦ ਹੀ ਦਰਸ਼ਕਾ ਦੇ ਸਨਮੁਖ ਹੋ ਜਾਵੇਗਾ। ਪ੍ਰਸ਼ੰਸਕਾਂ ਨੂੰ ਉਹਨਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਪ੍ਰਭ ਗਿੱਲ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਜਿਹਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ ਪ੍ਰਭ ਗਿੱਲ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ ।
ਪ੍ਰਭ ਗਿੱਲ ਸ਼ੁਰੂ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦੇ ਸਨ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ ‘ਤੇ ਹੈ।ਉਨ੍ਹਾਂ ਵੱਲੋਂ ‘ਹਾਂ ਕਰਦੇ’ ਅਤੇ ‘ਹੋਸਟਲ 1’ ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ ‘ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ।21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ ‘ਤੇਰੇ ਬਿਨਾਂ’ ਇੰਟਰਨੈਟ ‘ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ ‘ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ ‘ਚ ਪ੍ਰਸਿੱਧ ਹੋ ਗਿਆ।