Pregnant woman in Bapudham : ਚੰਡੀਗੜ੍ਹ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਬਾਪੂਧਾਮ ਕਾਲੋਨੀ ਜਿਹੜੀ ਕਿ ਚੰਡੀਗੜ੍ਹ ਵਿਖੇ ਕੋਰੋਨਾ ਦਾ ਗੜ੍ਹ ਮੰਨੀ ਜਾ ਰਹੀ ਹੈ, ਵਿਖੇ ਅੱਜ ਇਕ ਗਰਭਵਤੀ ਔਰਤ ਦੀ ਰਿਪੋਰਟ ਪਾਜੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਮਨੀਮਾਜਰਾ ਦੇ ਸਰਕਾਰੀ ਹਸਪਤਾਲ ਵਿਖੇ ਰੋਜ਼ਾਨਾ ਚੈਕਅੱਪ ਕਰਵਾਉਣ ਲਈ ਜਾਂਦੀ ਸੀ। ਕਲ ਵੀ ਚੰਡੀਗੜ੍ਹ ਵਿਚ 4 ਨਵੇਂ ਕੇਸ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਦੋ ਬਾਪੂਧਾਮ ਕਾਲੋਨੀ ਦੇ ਸਨ। ਇਕ 42 ਸਾਲਾ ਔਰਤ ਅਤੇ ਇਕ 20 ਸਾਲਾ ਨੌਜਵਾਨ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ। ਦੋਵੇਂ ਹੀ ਇਕੋ ਪਰਿਵਾਰ ਦੇ ਮੈਂਬਰ ਹਨ। ਜ਼ਿਆਦਾ ਵਿਅਕਤੀ ਕੋਰੋਨਾ ਪਾਜੀਟਿਵ ਦੇ ਸੰਪਰਕ ਵਿਚ ਆਉਣ ਵਾਲੇ ਹਨ। ਕੈਨੇਡਾ ਤੋਂ ਵਾਪਸ ਆਈ 27 ਸਾਲਾ ਲੜਕੀ ਵੀ ਕੋਰੋਨਾ ਪਾਜੀਟਿਵ ਪਾਈ ਗਈ। ਇਸੇ ਤਰ੍ਹਾਂ ਖੁੱਡਾ ਅਲੀਸ਼ੇਰ ਤੋਂ 40 ਸਾਲਾ ਵਿਅਕਤੀ ਕੋਰੋਨਾ ਪਾਜੀਟਿਵ ਪਾਇਆ ਗਿਆ।
ਬਾਪੂਧਾਮ ਅਤੇ ਸੈਕਟਰ-30 ਬੀ ਦੇ ਲੋਕ ਵੀ ਲਗਾਤਾਰ ਕੰਟੇਨਮੈਂਟ ਜ਼ੋਨ ਵਿਚ ਰਾਹਤ ਦੀ ਮੰਗ ਕਰਦੇ ਰਹੇ ਹਨ। ਸੈਕਟਰ-30 ਬੀ ਤੋਂ 4 ਜੂਨ ਨੂੰ ਕੰਟੇਨਮੈਂਟ ਜ਼ੋਨ ਹਟੇਗਾ ਪਰ ਇਹ ਉਦੋਂ ਹੋਵੇਗਾ ਜਦੋਂ 4 ਜੂਨ ਤਕ ਕੋਈ ਨਵਾਂ ਕੋਰੋਨਾ ਦੇ ਕੇਸ ਸਾਹਮਣੇ ਨਹੀਂ ਆਉਂਦਾ। ਪ੍ਰਸ਼ਾਸਨ ਦੀ ਟੀਮ ਨਾਲ ਵਲੰਟੀਅਰਸ ਵੀ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਨ ਪਰ ਰੋਜ਼ਾਨਾ ਕੋਈ ਨਾ ਕੋਈ ਪਾਜੀਟਿਵ ਕੇਸ ਸਾਹਮਣੇ ਆ ਹੀ ਜਾਂਦਾ ਹੈ। ਸੈਕਟਰ-30 ਵਿਚ ਦੋ ਮਹੀਨੇ ਤੋਂ ਕੰਟੇਨਮੈਂਟ ਜ਼ੋਨ ਲਾਗੂ ਹੈ।
ਸੂਬੇ ਵਿਚ ਲੌਕਡਾਊਨ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਲੌਕਡਾਊਨ ਵਿਚ ਢਿੱਲ ਦੇ ਚੱਲਦਿਆਂ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਕੋਰੋਨਾ ਨੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾਈ ਹੋਈ ਹੈ। ਲਗਭਗ ਪਿਛਲੇ 24 ਘੰਟਿਆਂ ਵਿਚ 8380 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 193 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਚੀ ਵਿਚ ਭਾਰਤ 7ਵੇਂ ਸਥਾਨ ‘ਤੇ ਪੁੱਜ ਚੁੱਕਾ ਹੈ।