ਪ੍ਰੇਮਾਨੰਦ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਰੋਜ਼ਾਨਾ ਵ੍ਰਿੰਦਾਵਨ ਆਉਂਦੇ ਹਨ ਤੇ ਉਨ੍ਹਾਂ ਦੇ ਦਰਸ਼ਨ ਕਰਦੇ ਹਨ, ਬੀਤੀ ਰਾਤ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਕਰਕੇ ਸ਼ਰਧਾਲੂ ਹੁਣ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕੇ। ਇਸ ਕਰਕੇ ਹਜ਼ਾਰਾਂ ਸ਼ਰਧਾਲੂਆਂ ਦੇ ਚਿਹਰਿਆਂ ‘ਤੇ ਨਿਰਾਸ਼ਾ ਨਜ਼ਰ ਆਈ।
ਦੱਸ ਦੇਈਏ ਕਿ ਪ੍ਰੇਮਾਨੰਦ ਮਹਾਰਾਜ ਰੋਜ਼ ਦੀ ਤਰ੍ਹਾਂ ਰਾਤ 2 ਵਜੇ ਭਗਤਾਂ ਨੂੰ ਪਦਯਾਤਰਾ ਰਾਹੀਂ ਦਰਸ਼ਨ ਦਿੰਦੇ ਹਨ ਪਰ ਬੀਤੀ ਰਾਤ ਜਦੋਂ 2 ਵਜੇ ਸਨ ਤਾਂ ਸਾਰੇ ਭਗਤ ਗੁਰੂ ਪ੍ਰੇਮਾਨੰਦ ਮਹਾਰਾਜ ਦਾ ਇੰਤਜ਼ਾਰ ਕਰ ਰਹੇ ਸਨ ਪਰ ਕਾਫੀ ਸਮਾਂ ਲੰਘਣ ਦੇ ਬਾਅਦ ਜਦੋਂ ਮਹਾਰਾਜ ਬਾਹਰ ਨਹੀਂ ਆਏ ਤਾਂ ਭਗਤਾਂ ਨੂੰ ਚਿੰਤਾ ਹੋਣ ਲੱਗੀ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ ਜਾਰੀ, ਭਾਰਤ ਖਿਸਕਿਆ ਹੋਰ ਥੱਲੇ, ਆਇਰਲੈਂਡ ਟੌਪ ‘ਤੇ
ਦੂਜੇ ਪਾਸੇ ਕੁਝ ਦੇਰ ਬਾਅਦ ਜਿਥੇ ਪ੍ਰੇਮਾਨੰਦ ਮਹਾਰਾਜ ਦੀ ਰਿਹਾਇਸ਼ ਹੈ ਉਥੋਂ ਸੂਚਨਾ ਦਿੱਤੀ ਗਈ ਕਿ ਮਹਾਰਾਜ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ। ਉਹ ਭਗਤਾਂ ਨੂੰ ਦਰਸ਼ਨ ਨਹੀਂ ਦੇ ਸਕਦੇ। ਕ੍ਰਿਪਾ ਕਰਕੇ ਸਾਰੇ ਭਗਤ ਆਪਣੇ ਸਥਾਨ ‘ਤੇ ਵਾਪਸ ਚਲੇ ਜਾਣ। ਇੰਨਾ ਸੁਣਦੇ ਹੀ ਸਾਰੇ ਭਗਤ ਉਦਾਸ ਤੇ ਨਿਰਾਸ਼ ਦਿਖਣ ਲੱਗੇ। ਸਾਰੇ ਭਗਤਾਂ ਨੇ ਰੋਜ਼ ਦੀ ਤਰ੍ਹਾਂ ਅੱਜ ਵੀ ਉਨ੍ਹਾਂ ਦੇ ਇੰਤਜ਼ਾਰ ਵਿਚ ਰੰਗੋਲੀ ਬਣਾਈ, ਕੀਰਤਨ ਕੀਤਾ, ਫੁੱਲਾਂ ਦੀ ਵਰਖਾ ਕੀਤੀ ਪਰ ਮਹਾਰਾਜ ਨਾ ਆਉਣ ਦੀ ਵਜ੍ਹਾ ਨਾਲ ਉਹ ਨਿਰਾਸ਼ ਹੋ ਗਏ ਤੇ ਘਰ ਲਈ ਪਰਤਣ ਲੱਗੇ।
ਵੀਡੀਓ ਲਈ ਕਲਿੱਕ ਕਰੋ -:
