Preparations for tax exemption : ਪੰਜਾਬ ਦੀਆਂ ਇੰਡਸਟਰੀਆਂ ਨੂੰ ਲੌਕਡਾਊਨ ਕਾਰਨ ਹੋਏ ਨੁਕਸਾਨ ਤੋਂ ਬਾਹਰ ਨਿਕਲਣ ਲਈ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੇ ਇਕ ਵਾਰ ਫਿਰ ਸੂਬੇ ਦੀਆਂ ਇੰਡਸਟਰੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸੂਬੇ ਦੀਆਂ ਲਗਭਗ 2.50 ਲੱਖ ਇੰਡਸਟਰੀਆਂ ਦੇ ਸੰਚਾਲਕਾਂ ਨੂੰ ਟੈਕਸ ਵਿਚ ਛੋਟ ਮਿਲੇਗੀ। ਉਦਯੋਗ ਵਿਭਾਗ ਨੇ ਅਧਿਕਾਰੀਆਂ ਦੇ ਰਾਹਤ ਦਿੱਤੇ ਜਾਣ ਦੇ ਇਸ ਪ੍ਰਪੋਜ਼ਲ ਨੂੰ ਵਿਭਾਗ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਆਰਥਿਕ ਤੰਗੀ ਕਾਰਨ ਸੂਬੇ ਵਿਚ ਛੋਟੇ ਤੇ ਮੱਧਮ ਉਦਯੋਗ ਬੰਦ ਹੋਣ।
ਦੱਸਣਯੋਗ ਹੈ ਕਿ ਇਨ੍ਹਾਂ ਇੰਡਸਟਰੀਆਂ ਦੇ ਸੰਚਾਲਕਾਂ ਦਾ ਇਕ ਵਫਦ ਵਿਭਾਗ ਦੇ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੂੰ ਵੀ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਆਪਣੇ ਉਦਯੋਗਾਂ ਵਿਚ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਦੱਸਿਆ ਸੀ, ਜਿਸ ਵਿਚ ਖਾਸ ਤੌਰ ‘ਤੇ ਲੌਕਡਾਊਨ ਕਾਰਨ ਆਰਥਿਕ ਹਾਲਤ ਕਮਜ਼ੋਰ ਹੋਣ ਨੂੰ ਮੁੱਖ ਕਾਰਨ ਦੱਸਦਿਆਂ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਉਦਯੋਗ ਵਿਭਾਗ ਵੱਲੋਂ ਇਕ ਕਨਾਲ ਤੋਂ ਘੱਟ ਏਰੀਆ ਵਿਚ ਬਣੀਆਂ ਇੰਡਸਟਰੀਆਂ ਨੂੰ ਛੋਟ ਦਿੱਤੇ ਜਾਣ ਦੇ ਫੈਸਲੇ ਨੂੰ ਲੈ ਕੇ ਵਿੱਤ ਵਿਭਾਗ ਦੀ ਮਨਜ਼ੂਰੀ ਲਈ ਜਾਵੇਗੀ। ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਛੋਟ ਦਾ ਐਲਾਨ ਕਰਨਗੇ। ਸਰਾਕਰ ਇੰਡਸਟਰੀਆਂ ਨੂੰ ਛੋਟ ਇਸ ਲਈ ਵੀ ਦੇਣਾ ਚਾਹੁੰਦੀ ਹੈ ਕਿਉਂਕਿ ਸੂਬੇ ਵਿਚ ਵੱਡੇ ਉਦਯੋਗਾਂ ਤੋਂ ਵੱਧ ਲਘੂ ਤੇ ਮੱਧਮ ਉਦਯੋਗ ਹਨ। ਇਸ ਨਾਲ ਸਰਕਾਰ ਨੂੰ ਟੈਕਸ ਬੰਦ ਹੋਵੇਗਾ ਅਤੇ ਲੋਕਾਂ ਦਾ ਰੋਜ਼ਗਾਰ ਵੀ ਚਲਾ ਜਾਵੇਗਾ।