ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਹੈ। ਦੇਸ਼ ਭਰ ਦੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਹੋਵੇਗਾ। ਇਸ ਤੋਂ ਇਲਾਵਾ ਕੇਂਦਰੀ ਸਕੱਤਰੇਤ ਨੂੰ ਕਰਤਵਯ ਭਵਨ ਦੇ ਨਾਂ ਨਾਲ ਜਾਣਿਆ ਜਾਵੇਗਾ।
ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। PMO ਅਧਿਕਾਰੀਆਂ ਨੇ ਕਿਹਾ ਕਿ ਜਨਤਕ ਸੰਸਥਾਵਾਂ ਵਿਚ ਵੱਡਾ ਬਦਲਾਅ ਹੋ ਰਿਹਾ ਹੈ। ਸੱਤਾ ਤੋਂ ਸੇਵਾ ਵੱਲ ਵਧ ਰਹੇ ਹਨ। ਇਹ ਬਦਲਾਅ ਪ੍ਰਸ਼ਾਸਨਿਕ ਨਹੀਂ, ਸੰਸਕ੍ਰਿਤਕ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਜਪਥ ਦਾ ਨਾਂ ਬਦਲ ਕੇ ਕਰਤਵਯ ਪਥ ਕੀਤਾ ਸੀ। ਪੀਐੱਮ ਦੀ ਅਧਿਕਾਰਕ ਰਿਹਾਇਸ਼ ਵੀ ਰੇਸ ਕੋਰਸ ਰੋਡ ਕਹਾਉਂਦਾ ਸੀ ਜਿਸ ਨੂੰ 2016 ਵਿਚ ਬਦਲ ਕੇ ਲੋਕ ਕਲਿਆਣ ਮਾਰਗ ਕਰ ਦਿੱਤਾ ਗਿਆ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਰਾਜਪਾਲਾਂ ਦੇ ਸੰਮੇਲਨ ਵਿਚ ਹੋਈ ਇਕ ਚਰਚਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਜ ਭਵਨ ਨਾਂ ਉਪਨਿਵੇਸ਼ਕ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਲਈ ਰਾਜਪਾਲਾਂ ਤੇ ਉਪ ਰਾਜਪਾਲਾਂ ਦੇ ਦਫਤਰਾਂ ਨੂੰ ਹੁਣ ਲੋਕ ਭਵਨ ਤੇ ਲੋਕ ਨਿਵਾਸ ਦੇ ਨਾਂ ਨਾਲ ਜਾਣਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, 2 IPS ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਦਫਤਰ (PMO) ਹੁਣ 78 ਸਾਲ ਪੁਰਾਣੇ ਸਾਊਥ ਬਲਾਕ ਤੋਂ ਨਿਕਲ ਕੇ ‘ਸੇਵਾ ਤੀਰਥ’ ਨਾਂ ਵਾਲੇ ਨਵੇਂ ਐਡਵਾਂਸ ਕੈਂਪਸ ਵਿਚ ਸ਼ਿਫਟ ਹੋਣ ਜਾ ਰਿਹਾ ਹੈ। ਇਹ ਬਦਲਾਅ ਸੈਂਟਰਲ ਵਿਸਟਾ ਰੀ ਡਿਵੈਲਪਮੈਂਟ ਪ੍ਰਾਜੈਕਟ ਦਾ ਵੱਡਾ ਹਿੱਸਾ ਹੈ। 14 ਅਕਤੂਬਰ ਨੂੰ ਕੈਬਨਿਟ ਸਕੱਤਰ ਟੀਵੀ ਸੋਮਨਾਥਨ ਸੇਵਾ ਤੀਰਥ-2 ਵਿਚ ਸੈਨਾ ਮੁਖੀਆਂ ਦੇ ਨਾਲ ਉੱਚ ਪੱਧਰੀ ਬੈਠਕ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























