Priyanka Chopra Corona Help: ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੌਰਾਨ ਲੋਕ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਸਿਹਤ ਕਰਮਚਾਰੀਆਂ ਨੂੰ 10 ਹਜ਼ਾਰ ਜੋੜੀਆਂ ਜੁੱਤੀਆਂ ਦੇਣ ਦਾ ਐਲਾਨ ਕੀਤਾ ਸੀ। ਪ੍ਰਿਯੰਕਾ ਚੋਪੜਾ ‘ਕੋਰੋਨਾ ਵਾਇਰਸ’ ਦੌਰਾਨ ਆਪਣੀ ਜਾਨ ‘ਤੇ ਖੇਡ ਕੇ ਲੋਕਾਂ ਦੀ ਮਦਦ ਕਰਨ ਵਾਲੇ ਕੇਰਲ, ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿਚ ਮੈਡੀਕਲ ਸਟਾਫ ਨੂੰ 10 ਹਜ਼ਾਰ ਜੋੜੀ ਜੁੱਤੀਆਂ ਦੀ ਮਦਦ ਦੇਵੇਗੀ। ਪ੍ਰਿਯੰਕਾ ਚੋਪੜਾ ਨੇ ਆਪਣਾ ਇਹ ਵਾਅਦਾ ਪੂਰਾ ਕੀਤਾ ਹੈ ਅਤੇ ਉਨ੍ਹਾਂ ਨੇ ਫ਼ਰੰਟਲਾਈਨ ਹੈਲਥ ਕੇਅਰ ਵਰਕਰਾਂ ਨੂੰ 20,000 ਫੁਟਵੇਅਰ ਭੇਜੇ। ਇਸ ਤੋਂ ਬਾਅਦ ਪ੍ਰਿਯੰਕਾ ਨੇ ਕਮਜ਼ੋਰ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਤੇ ਯੂਨੀਸੇਫ ਨਾਲ ਹੱਥ ਮਿਲਾਇਆ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਪ੍ਰਿਅੰਕਾ ਚੋਪੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ। ਕਦੇ ਉਹ ਆਰਥਿਕ ਮਦਦ ਦੇ ਕੇ ਸਹਾਇਤਾ ਕਰ ਰਹੀ ਹੈ ਤਾਂ ਕਦੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਨੇ ਦੁਨੀਆ ਭਰ ਦੇ ਕਮਜ਼ੋਰ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਗ੍ਰੇਟਾ ਥਨਬਰਗ ਨਾਲ ਹੱਥ ਮਿਲਾਇਆ ਹੈ। ਇਸ ਗੱਲ ਦਾ ਐਲਾਨ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਕੀਤਾ ਹੈ। ਪ੍ਰਿਯੰਕਾ ਚੋਪੜਾ ਨੇ ਲਿਖਿਆ, ”ਦੇਸ਼ਭਰ ਵਿਚ ਹੈਲਥ ਕੇਅਰ ਪੇਸ਼ੇਵਰ ਸਾਡੇ ਸੱਚੇ ਸੁਪਰਹੀਰੋ ਹਨ, ਜਿਹੜੇ ਸਾਡੀ ਸੁਰੱਖਿਆ ਯਕੀਨੀ ਕਰਨ ਲਈ ਰੋਜ਼ਾਨਾ ਕੰਮ ਕਰ ਰਹੇ ਹਨ ਅਤੇ ਮੋਰਚੇ ‘ਤੇ ਲੜ ਰਹੇ ਹਨ।
ਉਨ੍ਹਾਂ ਦਾ ਹੋਂਸਲਾ, ਵਚਨਬੱਧਤਾ ਅਤੇ ਬਲੀਦਾਨ ਇਸ ਗਲੋਬਲ ਮਹਾਮਾਰੀ ਵਿਚ ਅਣਗਿਣਤ ਜੀਵਨ ਬਚਾ ਰਹੇ ਹਨ। ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਪਿਛਲੇ ਕਈ ਹਫਤਿਆਂ ਵਿਚ ਉਨ੍ਹਾਂ ਦੀਆਂ ਜੁੱਤੀਆਂ ਦਾ ਕਿ ਹਾਲ ਹੋਵੇਗਾ। ਅਸੀਂ ਘਟੋਂ-ਘੱਟ ਉਨ੍ਹਾਂ ਨੂੰ ਇਸ ਵਿਚ ਸਹਿਜ ਹੋਣ ਵਿਚ ਮਦਦ ਕਰ ਸਕਦੇ ਹਾਂ।”ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।’