Priyanka Chopra Gym Workout: ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ। ਕੋਰੋਨਾ ਵਾਇਰਸ ਦੇ ਸੰਕਟ ਵਿਚਕਾਰ, ਸਾਰੇ ਬਾਲੀਵੁਡ ਸਿਤਾਰੇ ਲਗਾਤਾਰ ਲੋਕਾਂ ਨੂੰ ਉਹਨਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰੱਖੀ ਹੈ, ਜਿਸ ਕਾਰਨ ਭਾਰਤ ਵੀ 17 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ। ਜਨਤਾ ਦੇ ਨਾਲ-ਨਾਲ ਸੈਲੇਬਸ ਵੀ ਆਪਣੇ ਘਰਾਂ ਵਿੱਚ ਕੈਦ ਹਨ ਅਤੇ ਵਾਇਰਸ ਨਾਲ ਲੜ ਰਹੇ ਹਨ। ਇਸ ਦੌਰਾਨ ਪ੍ਰਿਯੰਕਾ ਚੋਪੜਾ ਦਾ ਇਹ ਵੀਡੀਓ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਵਿੱਚ ਬਾਲੀਵੁੱਡ ਦੀ ‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਸੋਫੇ ‘ਤੇ ਲੇਟੀ ਹੋਈ ਹੈ ਅਤੇ ਇੱਕ ਛੋਟੀ ਕੁੜੀ ਨੂੰ ਚੁੱਕ ਕੇ ਕਸਰਤ ਕਰ ਰਹੀ ਹੈ। ਇਸ ਵੀਡੀਓ ਨੂੰ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ।
ਇਸ ਵੀਡੀਓ ਵਿੱਚ ਪ੍ਰਿਅੰਕਾ ਘਰ ਵਿੱਚ ਜਿਮ ਕਰਦੀ ਨਜ਼ਰ ਆ ਰਹੀ ਹੈ। ਪ੍ਰਿਯੰਕਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, “ਜੇ ਕੋਈ ਜਿਮ ਨਹੀਂ ਹੈ, ਤਾਂ ਕੋਈ ਪ੍ਰੋਬਲਮ ਨਹੀਂ ਹੈ। ਪ੍ਰਿਯੰਕਾ ਦੇ ਕਿਊਟ ਵੀਡੀਓ ਤੇ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਹਨ ਅਤੇ ਉਨ੍ਹਾਂ ਨੂੰ ਆਪਣਾ ਫੀਡਬੈਕ ਦੇ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਪ੍ਰਿਅੰਕਾ ਚੋਪੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ। ਕਦੇ ਉਹ ਆਰਥਿਕ ਮਦਦ ਦੇ ਕੇ ਸਹਾਇਤਾ ਕਰ ਰਹੀ ਹੈ ਤਾਂ ਕਦੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਪ੍ਰਿਯੰਕਾ ਚੋਪੜਾ ਨੇ ਦੁਨੀਆ ਭਰ ਦੇ ਕਮਜ਼ੋਰ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਗ੍ਰੇਟਾ ਥਨਬਰਗ ਨਾਲ ਹੱਥ ਮਿਲਾਇਆ ਹੈ। ਇਸ ਗੱਲ ਦਾ ਐਲਾਨ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਦੇ ਜਰੀਏ ਕੀਤਾ ਹੈ। ਪ੍ਰਿਯੰਕਾ ਚੋਪੜਾ ਨੇ ਲਿਖਿਆ, ”ਦੇਸ਼ਭਰ ਵਿਚ ਹੈਲਥ ਕੇਅਰ ਪੇਸ਼ੇਵਰ ਸਾਡੇ ਸੱਚੇ ਸੁਪਰਹੀਰੋ ਹਨ, ਜਿਹੜੇ ਸਾਡੀ ਸੁਰੱਖਿਆ ਯਕੀਨੀ ਕਰਨ ਲਈ ਰੋਜ਼ਾਨਾ ਕੰਮ ਕਰ ਰਹੇ ਹਨ ਅਤੇ ਮੋਰਚੇ ‘ਤੇ ਲੜ ਰਹੇ ਹਨ। ਉਨ੍ਹਾਂ ਦਾ ਹੋਂਸਲਾ, ਵਚਨਬੱਧਤਾ ਅਤੇ ਬਲੀਦਾਨ ਇਸ ਗਲੋਬਲ ਮਹਾਮਾਰੀ ਵਿਚ ਅਣਗਿਣਤ ਜੀਵਨ ਬਚਾ ਰਹੇ ਹਨ।ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।’