Priyanka Chopra new Look: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਸਟਾਈਲ ਦੇ ਨਾਲ ਆਰਾਮ ਦਾ ਧਿਆਨ ਰੱਖਦੇ ਹੋਏ ਵਰਕ ਫਰਾਮ ਹੋਮ ਫੈਸ਼ਨ ਨੂੰ ਡਿਫਾਈਨ ਕੀਤਾ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਆਪਣੀ ਵਰਚੁਅਲ ਮੀਟਿੰਗ ਦੇ ਲਈ ਇੱਕ ਢਿੱਲੇ ਪਜਾਮਾ ਅਤੇ ਇੱਕ ਸਮਾਰਟ ਆਫ ਵਾਈਟ ਬਲੇਜਰ ਤੇ ਪੀਚ ਟਾਪ ਦੇ ਨਾਲ ਦੇਖਿਆ ਗਿਆ।
ਪ੍ਰਿਯੰਕਾ ਨੇ ਆਪਣੇ ਵਰਕ ਫਰਾਮ ਹੋਮ ਲੁੱਕ ਦੀ ਝਲਕ ਪੇਸ਼ ਕਰਨ ਦੇ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ। ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਖਿਆ ਜ਼ੂਮ ਮੀਟਿੰਗ ਲੁੱਕ। ਅਦਾਕਾਰਾ ਨੇ ਆਪਣੇ ਇਸ ਲੁੱਕ ਦੇ ਨਾਲ ਹਲਕਾ ਮੇਕਅੱਪ ਕੀਤਾ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪ੍ਰਿਯੰਕਾ ਨੇ ਪਤੀ ਨਿਕ ਦੇ ਨਾਲ ਪਹਿਲੀ ਡੇਟ ਦੇ ਕੁਝ ਪਲ ਸਾਂਝੇ ਕੀਤੇ ਸਨ। ਪ੍ਰਿਯੰਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਸਾਲ ਪਹਿਲਾਂ ਡੋਜਰਸ ਸਟੇਡੀਅਮ ਵਿੱਚ ਦੋਨਾਂ ਦੀ ਇੱਕ ਤਸਵੀਰ ਪੋਸਟ ਕੀਤੀ ਸੀ। ਇੱਟਰਨੈਸ਼ਨਲ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।
ਦਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਿਤਾ ਮਰਹੂਮ ਅਸ਼ੋਕ ਚੋਪੜਾ ਨੇ ਡਾਕਟਰ ਦੇ ਰੂਪ ‘ਚ ਭਾਰਤੀ ਸੈਨਾ ‘ਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ, ਪਰ ਬਹੁਤ ਲੋਕ ਘੱਟ ਜਾਣਦੇ ਹਨ ਕਿ ਉਨ੍ਹਾਂ ਦੀ ਮਾਂ ਵੀ ਆਰਮੀ ‘ਚ ਡਾਕਟਰ ਰਹਿ ਚੁੱਕੀ ਸੀ। ਪ੍ਰਿਯੰਕਾ ਨੇ ਦੋਵਾਂ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਮਿਸਟਰ ਐਂਡ ਮਿਸਿਜ ਚੋਪੜਾ ਆਰਮੀ ਯੂਨੀਫਾਰਮ ‘ਚ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਥ੍ਰੋਬੈਕ ਤਸਵੀਰ ਦੇ ਨਾਲ ਪ੍ਰਿਅੰਕਾ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਮੇਰੇ ਮਾਤਾ-ਪਿਤਾ ਨੇ ਭਾਰਤੀ ਸੈਨਾ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਦੁਨੀਆ ਭਰ ‘ਚ ਮਿਲਟਰੀ ਪਰਿਵਾਰਾਂ ਲਈ ਆਪਣਾ-ਪਣ ਮਹਿਸੂਸ ਕਰਦੀ ਹਾਂ। ਪ੍ਰਿਯੰਕਾ ਦੀ ਇਸ ਪੋਸਟ ‘ਤੇ ਉਨ੍ਹਾਂ ਦੀ ਕਜ਼ਨ ਪਰੀਣਿਤੀ ਚੋਪੜਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਕਮੈਂਟ ਕੀਤੇ ਹਨ। ਪਰੀਣਿਤੀ ਨੇ ਲਿਖਿਆ, ਵੱਡੇ ਪਾਪਾ ਅਤੇ ਵੱਡੀ ਮੰਮੀ ਦੀ ਬੈਸਟ ਤਸਵੀਰ। ਈਸ਼ਾ ਗੁਪਤਾ, ਹਿਨਾ ਖ਼ਾਨ, ਜ਼ਰੀਨ ਖ਼ਾਨ ਨੇ ਇਸ ਪੋਸਟ ‘ਤੇ ਪਿਆਰ ਜਤਾਇਆ ਹੈ।