Priyanka Gandhi Slams Govt: ਕਾਂਗਰਸ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਦੇ ਦੋਸ਼ ਹੇਠ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ਜਦੋਂ ‘ਨਮਸਤੇ ਟਰੰਪ’ ਪ੍ਰੋਗਰਾਮ ‘ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ ਤਾਂ ਸੰਕਟ ਦੇ ਸਮੇਂ ਮਜ਼ਦੂਰ ਮੁਫਤ ਰੇਲ ਯਾਤਰਾ ਕਿਉਂ ਨਹੀਂ ਦਿੱਤੀ ਜਾ ਸਕਦੀ? ਉਨ੍ਹਾਂ ਨੇ ਟਵੀਟ ਕੀਤਾ, “ਮਜ਼ਦੂਰ ਰਾਸ਼ਟਰ ਨਿਰਮਾਤਾ ਹਨ । ਪਰ ਅੱਜ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ । ਇਹ ਪੂਰੇ ਦੇਸ਼ ਲਈ ਆਤਮ ਪੀੜਾ ਦਾ ਕਾਰਨ ਹੈ । ”
ਇਸ ਤੋਂ ਇਲਾਵਾ ਪ੍ਰਿਅੰਕਾ ਨੇ ਸਵਾਲ ਕੀਤਾ, “ਜਦੋਂ ਅਸੀਂ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਲਿਆ ਸਕਦੇ ਹਾਂ, ਜਦੋਂ ਨਮਸਤੇ ਟਰੰਪ ਦਾ ਪ੍ਰੋਗਰਾਮ ਸਰਕਾਰੀ ਖਜ਼ਾਨੇ ਤੋਂ 100 ਕਰੋੜ ਰੁਪਏ ਖਰਚ ਕਰ ਸਕਦੇ ਹਾਂ, ਜਦੋਂ ਰੇਲ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਫੰਡ ਵਿੱਚ 151 ਕਰੋੜ ਦੇ ਸਕਦੇ ਹਨ, ਤਾਂ ਫਿਰ ਮਜ਼ਦੂਰਾਂ ਨੂੰ ਇਸ ਬਿਪਤਾ ਦੀ ਘੜੀ ਵਿੱਚ ਮੁਫਤ ਰੇਲ ਯਾਤਰਾ ਕਿਉਂ ਨਹੀਂ ਦੇ ਸਕਦੇ?”
ਮਹੱਤਵਪੂਰਣ ਗੱਲ ਇਹ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਦੀਆਂ ਸੂਬਾਈ ਇਕਾਈਆਂ ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਦਾ ਖਰਚਾ ਚੁੱਕਣਗੀਆਂ । ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, “ਕਾਂਗਰਸ ਨੇ ਵਰਕਰਾਂ ਦੀ ਇਸ ਮੁਫਤ ਰੇਲ ਯਾਤਰਾ ਦੀ ਮੰਗ ਨੂੰ ਵਾਰ-ਵਾਰ ਚੁੱਕਿਆ ਹੈ । ਬਦਕਿਸਮਤੀ ਨਾਲ ਨਾ ਤਾਂ ਸਰਕਾਰ ਨੇ ਸੁਣਿਆ ਅਤੇ ਨਾ ਹੀ ਰੇਲ ਮੰਤਰਾਲੇ ਨੇ । ਇਸ ਲਈ, ਕਾਂਗਰਸ ਨੇ ਫੈਸਲਾ ਲਿਆ ਹੈ ਕਿ ਹਰ ਰਾਜ ਕਾਂਗਰਸ ਕਮੇਟੀ ਹਰ ਲੋੜਵੰਦ ਮਜ਼ਦੂਰ ਦੀ ਰੇਲ ਯਾਤਰਾ ਲਈ ਟਿਕਟ ਖਰਚੇ ਨੂੰ ਚੁੱਕੇਗੀ ।