Pro-Khalistan posters pasted : ਫਾਜ਼ਿਲਕਾ : ਜਿਲ੍ਹਾ ਫਾਜ਼ਿਲਕਾ ਅੰਦਰ ਸਿੱਖ ਰੈਫਰੈਂਡਮ ਸਬੰਧੀ ਪੋਸਟਰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਜ਼ਿਲਾ ਪੁਲਿਸ ਵੱਲੋਂ ਇਨ੍ਹਾਂ ਪੰਜ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਫੌਜਦਾਰੀ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਆਈਪੀਐੱਸ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਸਿੰਘ ਨੂੰ ਪੋਸਟਰ ਮੇਲ ਰਾਹੀਂ ਪ੍ਰਾਪਤ ਹੋਏਸਨ ਅਤੇ ਉਸ ਨੇ ਇਨ੍ਹਾਂ ਨੂੰ ਸਕੈਨਰ ਤੋਂ ਪ੍ਰਿੰਟ ਕਰਵਾ ਕੇ ਸਬ-ਡਵੀਜ਼ਨ ਅਬੋਹਰ ਦੇ ਪਿੰਡ ਮਲੂਕਪੁਰਾ ਵਿੱਚ ਚਿਪਕਾ ਦਿੱਤਾ। ਦੱਸਣਯੋਗ ਹੈ ਕਿ ਕਥਿਤ ਦੋਸ਼ੀ ਧਰਮ ਬਦਲ ਕੇ ਸੁਰਿੰਦਰ ਕੁਮਾਰ ਤੋਂ ਸੁਰਿੰਦਰ ਸਿੰਘ ਬਣਿਆ ਹੈ।
ਦੱਸਣਯੋਗ ਹੈ ਕਿ ਕਥਿਤ ਦੋਸ਼ੀਆਂ ਵੱਲੋਂ ਪਿੰਡ ਵਿਚ 100 ਦੇ ਲਗਭਗ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਗਏ ਸਨ । ਇਨ੍ਹਾਂ ਪੋਸਟਰਾਂ ਉੱਪਰ ਖਾਲਿਸਤਾਨ ਦਾ ਝੰਡਾ ਵੀ ਛਾਪਿਆ ਹੋਇਆ ਸੀ। ਪੋਸਟਰਾਂ ਵਿੱਚ ਖਾਲਿਸਤਾਨ ਨਾਲ ਸਬੰਧਤ ਸਤਰਾਂ ਲਿਖੀਆਂ ਹੋਈਆਂ ਸਨ, ਜਿਨ੍ਹਾਂ ਵਿਚ ਲਿਖਿਆ ਗਿਆ ਸੀ ਕਿ “ਮੈਂ ਪੰਜਾਬ ਹਾਂ। ਮੈਂ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਹਾਂ । ਸਿੱਖਾਂ ਦੇ ਸਾਰੇ ਮਸਲੇ ਤਾਂ ਖਾਲਿਸਤਾਨ ਵਿੱਚ ਹੀ ਹੱਲ ਹੋਣਗੇ ।”
ਇਸ ਸਬੰਧੀ ਪੁਲਿਸ ਥਾਣਾ ਸਦਰ ਅਬੋਹਰ ਵਿੱਚ ਸੁਰਿੰਦਰ ਸਿੰਘ ਅਤੇ ਉਸਦਾ ਸਾਥ ਦੇਣ ਵਾਲੇ 4 ਹੋਰ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 153 ਅਤੇ 153 ਏ ਅਧੀਨ ਫੌਜਦਾਰੀ ਮੁਕੱਦਮਾ ਦਰਜ ਕੀਤਾ ਗਿਆ ਹੈ । ਐੱਸ.ਐੱਸ.ਪੀ ਅਨੁਸਾਰ ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਇਹਨਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ।