Probation Sub-Inspectors will : ਚੰਡੀਗੜ੍ਹ : ਪੰਜਾਬ ਵਿਚ ਪ੍ਰੋਬੇਸ਼ਨਰ ਸਬ-ਇੰਸਪੈਕਟਰਾਂ ਦੇ ਰਿਹਾਇਸ਼ੀ ਜ਼ਿਲਿਆਂ ਤੋਂ ਬਾਹਰ ਤਬਾਦਲਿਆਂ ਸਬੰਧੀ ਜਾਰੀ ਕੀਤੇ ਆਪਣੇ ਹੁਕਮਾਂ ’ਤੇ ਫਿਲਹਾਲ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ਼੍ਰੀ ਦਿਨਕਰ ਗੁਪਤਾ ਵੱਲੋਂ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਗੁਪਤਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰਜ਼, ਐਸਐਸਪੀਜ਼ ਅਤੇ ਸਬੰਧਤ ਅਧਿਕਾਰੀਆਂ ਦੀ ਬੇਨਤੀ ’ਤੇ ਇਨ੍ਹਾਂ ਹਿਦਾਇਤਾਂ ’ਤੇ ਅਗਲੇ ਤਿੰਨ ਮਹੀਨਿਆਂ ਲਈ ਕੋਈ ਕਾਰਵਾਈ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਕੁਲ 330 ਪ੍ਰੋਬੇਸ਼ਨਰ ਐਸਆਈ. ਆਪਣੇ ਰਿਹਾਇਸ਼ੀ ਜ਼ਿਲਿਆਂ ਵਿਚ ਹੀ ਤਾਇਨਾਤ ਹਨ ਅਤੇ ਬੀਤੇ ਦਿਨ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਪ੍ਰੋਬੇਸ਼ਨਰ ਐਸਆਈ. ਨੂੰ ਉਸ ਦੇ ਰਿਹਾਇਸ਼ੀ ਜ਼ਿਲੇ ਵਿਚ ਬਦਲੀ ਜਾਂ ਤਾਇਨਾਤ ਨਾ ਕੀਤਾ ਜਾਵੇ। ਜਿਸ ਦੇ ਲਈ ਲਈ ਬਾਰਡਰ ਰੇੰਜ/ਕਮਿਸ਼ਨਰ ਅੰਮ੍ਰਿਤਸਰ, ਜਲੰਧਰ ਰੇਂਜ/ਕਮਿਸ਼ਨਰੇਟ ਜਲੰਧਰ ਅਤੇ ਲੁਧਿਆਣਾ ਰੇਂਜ/ਕਮਿਸ਼ਨਰੇਟ ਲੁਧਿਆਣਾ ਨੂੰ ਇਕੱਠਾ ਮੰਨ ਆਪਸੀ ਤਾਲਮੇਲ ਨਾਲ ਬਦਲੀਆਂ ਕਰਨ ਲਈ ਕਿਹਾ ਗਿਆ ਸੀ।