ਲੁਧਿਆਣਾ ਵਿਚ ਇਕ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਬਾਈਕ ਸਵਾਰ ਬਦਮਾਸ਼ਾਂ ਨੇ ਦੋ ਵਾਰ ਫਾਇਰਿੰਗ ਕੀਤੀ। ਦੋਵੇਂ ਗੋਲੀਆਂ ਘਰ ਦੇ ਅੰਦਰ ਖੜ੍ਹੀ ਕਾਰ ਵਿਚ ਲੱਗੀਆਂ। ਘਟਨਾ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਕਿਉਂਕਿ ਕਾਰੋਬਾਰੀ ਨੇ ਘਟਨਾ ਦੀ ਸ਼ਿਕਾਇਤ ਦੋ ਦਿਨ ਬਾਅਦ ਪੁਲਿਸ ਨੂੰ ਦਿੱਤੀ ਹੈ। ਪੁਲਿਸ ਪ੍ਰਾਪਰਟੀ ਡੀਲਰ ਦੀ ਕਾਲ ਡਿਟੇਲ ਵੀ ਖੰਗਾਲ ਰਹੀ ਹੈ। ਇਸ ਮਾਮਲੇ ਵਿਚ ਲਾਡੋਵਾਲ ਥਾਣੇ ਦੀ ਪੁਲਿਸ ਜਾਂਚ ਵਿਚ ਜੁਟੀ ਹੈ।
ਪ੍ਰਾਪਰਟੀ ਦਾ ਕੰਮ ਕਰਨ ਵਾਲੇ ਭਗਵੰਤ ਸਿੰਘ ਪੰਧੇਰ ਨੇ ਦੱਸਿਆ ਕਿ 29 ਮਈ ਦੀ ਰਾਤ 12.35 ਵਜੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੇਟ ‘ਤੇ ਗੋਲੀਆਂ ਚਲਾਈਆਂ। ਉਨ੍ਹਾਂ ਦੱਸਿਆ ਕਿ ਜਿਸ ਦੇ ਬਾਅਦ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦਾ ਫੋਨ ਆਇਆ ਕਿ ਪਿੰਡ ਵਿਚ ਗੋਲੀਆਂ ਚੱਲੀਆਂ ਹਨ ਜਦੋਂ ਉਹ ਆਪਣੇ ਘਰ ਦੀ ਛੱਤ ‘ਤੇ ਪਹੁੰਚੇ ਤਾਂ ਦੇਖਿਆ ਕਿ ਉਥੇ ਕੋਈ ਨਹੀਂ ਹੈ ਜਿਸ ਦੇ ਬਾਅਦ ਉਹ ਆਪਣੇ ਘਰ ਦੇ ਅੰਦਰ ਚਲੇ ਗਏ। ਅਗਲੇ ਦਿਨ ਜਦੋਂ ਉਨ੍ਹਾਂ ਨੇ ਆਪਣੇ ਘਰ ਅੰਦਰ ਖੜ੍ਹੀ ਕਾਰ ਨੂੰ ਦੇਖਿਆ ਤਾਂ ਕਾਰ ਦੇ ਪਿੱਛੇ ਦੋ ਗੋਲੀਆਂ ਲੱਗੀਆਂ ਹੋਈਆਂ ਸਨ ਜਿਸ ਦੇ ਬਾਅਦ ਉਨ੍ਹਾਂ ਨੇ ਲਾਡੋਵਾਲ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਲੁਧਿਆਣਾ ਉਪ ਚੋਣਾਂ ਤੋਂ ਪਹਿਲਾਂ ਵਧੀ ਹਲਚਲ, ਕਮਲਜੀਤ ਸਿੰਘ ਕੜਵੱਲ ਨੇ ਮੁੜ ਕਾਂਗਰਸ ‘ਚ ਕੀਤੀ ਵਾਪਸੀ
ਥਾਣਾ ਲਾਡੋਵਾਲ ਦੀ SHO ਗੁਰਸ਼ਿੰਦਰ ਕੌਰ ਪੁਲਿਸ ਨਾਲ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕਾਰੋਬਾਰੀ ਪੰਧੇਰ ਨੇ ਪੁਲਿਸ ਨੂੰ ਵਾਰਦਾਤ ਦੇ 2 ਦਿਨ ਬਾਅਦ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਸ਼ੱਕੀ ਹੈ ਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























