ਪੰਜਾਬ ਦੇ ਸਰਕਾਰੀ, ਏਡਿਡ ਤੇ ਐਸੋਸੀਏਟ ਸਕੂਲਾਂ ਵਿਚ ਕਲਾਸ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜੋ ਰੈਗੂਲਰ ਸਟੂਡੈਂਟ ਵਜੋਂ ਦਾਖਲਾ ਲੈਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਤੋਂ ਨਹੀਂ ਲੈ ਸਕੇ, ਉਨ੍ਹਾਂ ਨੂੰ ਬੋਰਡ ਨੇ ਵੱਡੀ ਰਾਹਤ ਦਿੱਤੀ ਹੈ। ਅਜਿਹੇ ਵਿਦਿਆਰਥੀਆਂ ਨੂੰ ਦਾਖਲੇ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ।
ਹੁਣ ਉਹ 29 ਅਗਸਤ ਤੱਕ ਦਾਖਲਾ ਲੈ ਸਕਣਗੇ। ਬੋਰਡ ਨੇ ਇਸ ਸਬੰਧੀ ਕਾਪੀ ਸਾਰੇ ਸਕੂਲਾਂ ਨੂੰ ਭੇਜ ਦਿੱਤੀ ਹੈ ਤੇ ਸਪੱਸ਼ਟ ਕੀਤਾ ਹੈ ਕਿ ਪਹਿਲ ਦੇ ਆਧਾਰ ‘ਤੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ ਨਹੀਂ ਤਾਂ ਸਕੂਲਾਂ ਦੇ ਮੁਖੀ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਕੋਚ ਬੌਬ ਸਿੰਪਸਨ ਦਾ ਦਿ.ਹਾਂ/ਤ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾ/ਹ
ਜਾਣਕਾਰੀ ਮੁਤਾਬਕ ਪੀਐੱਸਈਬੀ ਨੇ ਪਹਿਲਾਂ ਦਾਖਲੇ ਦੀ ਆਖਰੀ 5 ਅਗਸਤ ਤੈਅ ਕੀਤੀ ਗਈ ਸੀ ਪਰ ਬੋਰਡ ਦੇ ਧਿਆਨ ਵਿਚ ਆਇਆ ਕਿ ਕਈ ਵਿਦਿਆਰਥੀ ਅਜੇ ਵੀ ਦਾਖਲਾ ਲੈਣ ਤੋਂ ਰਹਿ ਗਏ ਹਨ। ਕੁਝ ਵਿਦਿਆਰਥੀ ਸਿੱਧੇ ਬੋਰਡ ਦੇ ਦਫਤਰ ਵੀ ਪਹੁੰਚੇ ਸਨ। ਇਸ ਦੇ ਬਾਅਦ ਉੱਚ ਅਧਿਕਾਰੀਆਂ ਦੀ ਬੈਠਕ ਹੋਈ। ਬੋਰਡ ਦੇ ਚੇਅਰਮੈਨ ਨੇ ਵਿਦਿਆਰਥੀਆਂ ਦੇ ਕਰੀਅਰ ਨੂੰ ਧਿਆਨ ਵਿਚ ਦੇਖਦੇ ਹੋਏ ਦਾਖਲੇ ਦੀ ਤਰੀਕ ਵਧਾਉਣ ਦਾ ਫੈਸਲਾ ਕੀਤਾ ਤੇ ਪਹਿਲ ਦੇ ਆਧਾਰ ‘ਤੇ ਇਹ ਹੁਕਮ ਜਾਰੀ ਕੀਤਾ। PSEB ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿਚ ਪਹਿਲਾਂ ਤੋਂ ਤੈਅ ਕੀਤੇ ਗਏ ਸ਼ੈਡਿਊਲ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























