ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ 88 ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਜਾਰੀ ਨੋਟਿਸ ਵਿਚ ਸਕੂਲਾਂ ਤੋਂ ਹਰੇਕ ਕਲਾਸ ਵਿਚ ਤੈਅਸ਼ੁਦਾ ਸਮਰੱਥਾ ਤੋਂ ਵੱਧ ਬੱਚੇ ਦਾਖਲ ਕਰਨ ‘ਤੇ ਜਵਾਬ ਮੰਗਿਆ ਗਿਆ ਹੈ। ਸਕੂਲਾਂ ਤੋਂ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਕਾਰਨ ਪੁੱਛਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ 10ਵੀਂ ਤੇ 12ਵੀਂ ਕਲਾਸ ਵਿਚ 50-50 ਵਿਦਿਆਰਥੀ ਜਦੋਂ ਕਿ ਆਰਟਸ ਲਈ 60 ਵਿਦਿਆਰਥੀ ਦਾਖਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 5-10 ਵਿਦਿਆਰਥੀ ਜ਼ਿਆਦਾ ਦਾਖਲ ਕਰਨਾ ਤਾਂ ਜਾਇਜ਼ ਹੈ ਪਰ ਇਨ੍ਹਾਂ ਸਕੂਲਾਂ ਵਿਚ ਤੈਅਸ਼ੁਦਾ ਗਿਣਤੀ ਤੋਂ ਕਿਤੇ ਵੱਧ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, DSP ਦੇ ਰੀਡਰ ਵਜੋਂ ਤਾਇਨਾਤ ASI ਰਿਸ਼ਵਤ ਲੈਂਦਾ ਕਾਬੂ
ਇਹ ਵੀ ਨਿਯਮ ਹੈ ਕਿ ਜੇਕਰ ਕਿਸੇ ਕਾਰਨ ਤੋਂ ਕਿਸੇ ਕਲਾਸ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਇਕ ਵੱਖ ਤੋਂ ਸੈਕਸ਼ਨ ਬਣਾਇਆ ਜਾਵੇ ਤੇ ਉਸ ਲਈ ਨਵੇਂ ਅਧਿਆਪਕ ਦੀ ਭਰਤੀ ਕੀਤੀ ਜਾਵੇ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਬੋਰਡ ਵੱਲੋਂ ਸਕੂਲਾਂ ਤੋਂ ਮੰਗਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: