PSEB offers relief to students : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਕਲਾਸ ਦੀ ਮਾਰਚ ਕਲਾਸ ਦੀ ਮਾਰਚ 2021 ਦੀ ਪ੍ਰੀਖਿਆ ਸੰਬੰਧੀ ਫੀਸ ਜਮ੍ਹਾ ਕਰਵਾਉਣ ਦਾ ਸ਼ੈਡਿਊਲ ਵਿੱਚ ਵਿਸਥਾਰ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਨੇ 11 ਫਰਵਰੀ ਤੱਕ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਸੀ, ਉਨ੍ਹਾਂ ਨੂੰ ਫਾਈਨਲ ਸਬਮਿਸ਼ਨ ਲਈ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ।
ਸਿੱਖਿਆ ਬੋਰਡ ਦੇ ਬਲਾਰੇ ਨੇ ਦੱਸਿਆ ਕਿ ਐਫੀਲਿਏਟਿਡ ਅਤੇ ਐਸੋਸੀਏਟਿਡ ਸਕੂਲ 19 ਫਰਵਰੀ ਤੱਕ 5ਵੀਂ ਕਲਾਸ ਦੀ ਬਣਦੀ ਫੀਸਦੀ 750 ਲੇਟ ਫੀਸ ਦੇ ਨਾਲ, ਜਦਕਿ 8ਵੀਂ ਕਲਾਸ ਲਈ 1500 ਦੇ ਨਾਲ ਫੀਸ ਆਨਲਾਈਨ ਚਲਾਨ ਜਨਰੇਟ ਕਰ ਸਕਦੇਹਨ ਅਤੇ ਹੋਰ ਬੈਂਕ ਵਿੱਚ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 26 ਫਰਵਰੀ ਹੋਵੇਗੀ। ਇਸੇ ਤਰ੍ਹਾਂ ਸਰਕਾਰੀ ਅਤੇ ਏਡਿਡ ਸਕੂਲ ਦੋਵੇਂ ਕਲਾਸਾਂ ਲਈ ਬਿਨਾਂ ਲੇਟ ਫੀਸ ਤੋਂ 19 ਫਰਵਰੀ ਤੱਕ ਆਨਲਾਈਨ ਇਨਵਾਇਸ ਅਤੇ ਚਾਲਾਨ ਜਨਰੇਟ ਕਰ ਸਕਦੇ ਹਨ ਅਤੇ 26 ਫਰਵਰੀ ਤੱਕ ਬੈਂਕ ਵਿੱਚ ਫੀਸ ਜਮ੍ਹਾ ਕਰਵਾ ਸਕਦੇ ਹਨ।