PSEB releases datesheets : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10 ਵੀਂ ਅਤੇ 12ਵੀਂ ਦੀ ਡੇਟਸ਼ੀਟ ਜਾਰੀ ਕਰਨ ਤੋਂ ਬਾਅਦ ਬੁੱਧਵਾਰ ਨੂੰ ਪੰਜਵੀਂ ਅਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਦਾ ਵੀ ਐਲਾਨ ਕਰ ਹੈ। ਪੰਜਵੀਂ ਪ੍ਰੀਖਿਆਵਾਂ 16 ਮਾਰਚ ਤੋਂ 23 ਮਾਰਚ ਤੱਕ ਚੱਲਣਗੀਆਂ। ਇਸ ਦੇ ਨਾਲ ਹੀ ਅੱਠਵੀਂ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ 7 ਅਪ੍ਰੈਲ ਤੱਕ ਹੋਣਗੀਆਂ। ਇਸ ਤੋਂ ਬਾਅਦ ਸਕੂਲ ਪੱਧਰ ‘ਤੇ ਪ੍ਰੈਕਟੀਕਲ ਪ੍ਰੀਖਿਆਵਾਂ ਲਈਆਂ ਜਾਣਗੀਆਂ। ਪ੍ਰੀਖਿਆ ‘ਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਉਥੇ ਹੀ ਬੋਰਡ ਨੇ ਪ੍ਰੀਖਿਆ ਨਾਲ ਜੁੜੀ ਸਾਰੀ ਜਾਣਕਾਰੀ ਆਪਣੀ ਵੈੱਬਸਾਈਟ www.pseb.ac.in ‘ਤੇ ਅਪਲੋਡ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਦੋਵਾਂ ਜਮਾਤਾਂ ਦੀਆਂ ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ। ਲਿਖਤੀ ਪ੍ਰੀਖਿਆ ਦਾ ਸਮਾਂ ਨੌਂ ਤੋਂ ਬਾਰਾਂ ਵਜੇ ਦਾ ਹੋਵੇਗਾ। ਇਸ ਤੋਂ ਬਾਅਦ 24 ਤੋਂ 27 ਮਾਰਚ ਤੱਕ ਪੰਜਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣਗੀਆਂ। ਇਹ ਪ੍ਰੀਖਿਆਵਾਂ ਸਕੂਲ ਪੱਧਰ ‘ਤੇ ਲਏ ਜਾਣਗੇ, ਜਦੋਂ ਕਿ ਅੱਠਵੀਂ ਦੀਆਂ ਪ੍ਰੀਖਿਆਵਾਂ 8 ਅਪ੍ਰੈਲ ਤੋਂ 19 ਅਪ੍ਰੈਲ ਤੱਕ ਹੋਣਗੀਆਂ। ਬੋਰਡ ਨੇ ਪ੍ਰੀਖਿਆ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਸ਼ੇਸ਼ ਕੰਟਰੋਲ ਰੂਮ ਬਣਾਏ ਹਨ। ਇਸ ਦੇ ਨਾਲ ਹੀ ਰੋਲ ਨੰਬਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਨੰਬਰ ਜਾਰੀ ਕੀਤੇ ਗਏ ਹਨ। ਇਹ ਸਾਰੀ ਜਾਣਕਾਰੀ ਬੋਰਡ ਦੀ ਵੈਬਸਾਈਟ ਤੇ ਹੈ। ਉਥੇ ਕੋਈ ਵੀ ਵਿਦਿਆਰਥੀ ਜਾਂ ਉਸਦੇ ਪਰਿਵਾਰਕ ਮੈਂਬਰ ਫੋਨ ਕਰ ਸਕਦੇ ਹਨ। ਪ੍ਰੀਖਿਆ ਕੇਂਦਰਾਂ ਦੇ ਬਾਹਰ ਸੁਰੱਖਿਆ ਦਾ ਪਹਿਰਾ ਮਜ਼ਬੂਤ ਰਹੇਗਾ।
ਪੰਜਵੀਂ ਦੀ ਡੇਟਸ਼ੀਟ
16 ਮਾਰਚ – ਪਹਿਲੀ ਪੰਜਾਬੀ ਭਾਸ਼ਾ, ਹਿੰਦੀ ਅਤੇ ਉਰਦੂ
17 ਮਾਰਚ – ਅੰਗਰੇਜ਼ੀ
18 ਮਾਰਚ – ਦੂਜੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ
19 ਮਾਰਚ – ਵਾਤਾਵਰਣ ਸਿੱਖਿਆ
20 ਮਾਰਚ – ਗਣਿਤ
23 ਮਾਰਚ – ਸਵਾਗਤ ਜ਼ਿੰਦਗੀ
ਅੱਠਵੀਂ ਦੀ ਡੇਟਸ਼ੀਟ
22 ਮਾਰਚ – ਪਹਿਲੀ ਪੰਜਾਬੀ ਭਾਸ਼ਾ, ਹਿੰਦੀ, ਉਰਦੂ
23 ਮਾਰਚ – ਸਵਾਗਤ ਜ਼ਿੰਦਗੀ
25 ਮਾਰਚ – ਸਾਇੰਸ
26 ਮਾਰਚ – ਅੰਗਰੇਜ਼ੀ
30 ਮਾਰਚ – ਗਣਿਤ
1 ਅਪ੍ਰੈਲ – ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ
3 ਅਪ੍ਰੈਲ – ਸਿਹਤ ਅਤੇ ਸਰੀਰਕ ਸਿੱਖਿਆ
5 ਅਪ੍ਰੈਲ – ਸਮਾਜਿਕ ਵਿਗਿਆਨ
6 ਅਪ੍ਰੈਲ – ਕੰਪਿਊਟਰ ਸਾਇੰਸ
7 ਅਪ੍ਰੈਲ – ਚੋਣਵਾਂ ਵਿਸ਼ਾ