PSTCL invites applications : ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐਸਟੀਸੀਐਲ) ਨੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਅਨੁਸਾਰ ਇਹ ਭਰਤੀ ਸਹਾਇਕ ਸਬ-ਸਟੇਸ਼ਨ ਅਟੈਂਡੈਂਟ ਦੀਆਂ ਕੁੱਲ 150 ਅਸਾਮੀਆਂ ‘ਤੇ ਕੀਤੀ ਜਾਏਗੀ। ਅਰਜ਼ੀ ਦੀ ਪ੍ਰਕਿਰਿਆ 5 ਮਾਰਚ 2021 ਤੋਂ ਸ਼ੁਰੂ ਹੋ ਗਈ ਹੈ। 10 ਵੀਂ ਪਾਸ ਉਮੀਦਵਾਰ ਪੀਐਸਟੀਸੀਐਲ ਦੀ ਅਧਿਕਾਰਤ ਵੈਬਸਾਈਟ pstcl.org ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਬਿਨੈਕਾਰਾਂ ਦੀ ਚੋਣ ਯੋਗਤਾ ਦੇ ਅਧਾਰ ’ਤੇ ਕੀਤੀ ਜਾਏਗੀ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਾਖਲਾ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਦੇਣੀ ਪਏਗੀ।
ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ 5 ਮਾਰਚ ਤੋਂ ਅਰਜ਼ੀਆਂ ਜਮ੍ਹਾ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦੀ ਆਖਰੀ ਤਰੀਕ 26 ਮਾਰਚ ਹੋਵੇਗੀ। ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ 30 ਮਾਰਚ 2021 ਹੈ। ਦੱਸਣਯੋਗ ਹੈ ਕਿ ਆਮ ਸ਼੍ਰੇਣੀ ਅਤੇ ਓਬੀਸੀ ਲਈ ਇੱਕ ਐਪਲੀਕੇਸ਼ਨ ਫੀਸ 400 ਰੁਪਏ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਅਨੁਸੂਚਿਤ ਜਾਤੀ, ਪੀਡਬਲਯੂਡੀ ਅਤੇ ਈਡਬਲਯੂਐਸ ਲਈ ਕ੍ਰਮਵਾਰ 160, 200 ਅਤੇ 160 ਰੁਪਏ ਫੀਸ ਤੈਅ ਕੀਤੀ ਗਈ ਹੈ।
ਉਮੀਦਵਾਰ 1 ਜਨਵਰੀ, 2021 ਨੂੰ 18 ਸਾਲ ਤੋਂ ਵੱਧ ਅਤੇ 37 ਸਾਲ ਤੋਂ ਘੱਟ ਉਮਰ ਦਾ ਹੋਣਾ ਚਾਹੀਦਾ ਹੈ। ਵਿਦਿਅਕ ਯੋਗਤਾ ਮੁਤਾਬਕ ਉਸ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਦੇ ਨਾਲ ਇਲੈਕਟ੍ਰੀਸ਼ੀਅਨ / ਵਾਇਰਮੈਨ ਟ੍ਰੇਡ ਵਿਚ ਇਕ ਪੂਰੇ ਸਮੇਂ ਦੀ ਆਈਟੀਆਈ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ, ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਲਾਜ਼ਮੀ ਹੈ। ਇਸ ਰੁਜ਼ਗਾਰ ਵਿਚ ਚੋਣ ਆਈਟੀਆਈ ਵਿਚ ਪ੍ਰਾਪਤ ਅੰਕ ਦੇ ਅਧਾਰ ’ਤੇ ਕੀਤੀ ਜਾਏਗੀ। ਇਸ ਸੰਬੰਧੀ ਅਧਿਕਾਰਤ ਨੋਟੀਫਿਕੇਸ਼ਨ https://pstcl.org/PDF/rec/2017_O/2021030115383515.pdf ‘ਤੇ ਉਪਲਬਧ ਹੈ।