PU exams starting from 17 : ਪੰਜਾਬ ਯੂਨੀਵਰਸਿਟੀ (ਪੀਯੂ) ਦੀਆਂ ਫਾਈਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ 17 ਸਤੰਬਰ ਤੋਂ ਘਰ ਬੈਠੇ ਹੀ ਦੇਣਗੇ। ਇਸ ਦੇ ਲਈ ਪ੍ਰੀਖਿਆ ਤੋਂ ਅੱਧੇ ਘੰਟੇ ਪਹਿਲਾਂ ਪ੍ਰਸ਼ਨ ਪੱਤਰ ਨੂੰ ਪੀਯੂ ਆਪਣੀ ਵੈੱਬਸਾਈਟ ਅਪਲੋਡ ਕਰੇਗੀ। ਇਥੋਂ ਵਿਦਿਆਰਥੀ ਪ੍ਰਸ਼ਨਪੱਤਰ ਨੂੰ ਡਾਊਨਲੋਡ ਕਰ ਸਕਣਗੇ। ਸਾਵਾਲਾਂ ਨੂੰ ਹੱਲ ਕਰਨ ਲਈ 2 ਘੰਟੇ ਤੱਕ ਦਾ ਸਮਾਂ ਦਿੱਤਾ ਜਾਵੇਗਾ। ਫਿਰ ਆਂਸਰਸ਼ੀਟ ਨੂੰ ਅਪਲੋਡ ਕਰਨ ਨੂੰ ਵੀ 2 ਘੰਟੇ ਵੱਖਰੇ ਤੌਰ ’ਤੇ ਮਿਲਣਗੇ। ਸਰੀਰਕ ਇੰਟਰੈਕਸ਼ਨ ਨਾ ਹੋਣ ਕਾਰਨ ਇਸ ਨੂੰ ਆਨਲਾਈਨ ਹੀ ਮੰਨਿਆ ਜਾ ਰਿਹਾ ਹੈ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ ਰਾਜਕੁਮਾਰ ਦੀ ਸਿੰਡੀਕੇਟ ਵੱਲੋਂ ਬਣਾਈ ਗਈ ਸਪੈਸ਼ਲ ਕਮੇਟੀ ਦੇ ਨਾਲ ਹੋਈ ਮੀਟਿੰਗ ਵਿੱਚ ਕੀਤਾ ਗਿਆ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਫਾਈਨਲ ਐਗਜ਼ਿਟ ਸਮੈਸਟਰ ਦੀਆਂ ਪ੍ਰੀਖਿਆਵਾਂ ਸਤੰਬਰ ਵਿੱਚ ਕਰਵਾਉਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਪੇਪਰ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ।
ਦੱਸਣਯੋਗ ਹੈ ਕਿ ਅੰਡਰ ਗ੍ਰੈਜੂਏਟ ਲੈਵਲ ’ਤੇ ਪੇਪਰ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਅਤੇ ਪੋਸਟ ਗ੍ਰੈਜੂਏਟ ਲੈਵਲ ’ਤੇ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਰਹੇਗਾ। ਐਗਜ਼ਾਮੀਨੇਸ਼ਨ ਫਾਰਮ ਪਹਿਲਾਂ ਤੋਂ ਹੀ ਭਰੇ ਹਨ ਅਤੇ ਰੋਲ ਨੰਬਰ ਆਨਲਾਈਨ ਮਿਲਣਗੇ, ਕਾਲਜ ਸਟੂਡੈਂਟ ਦੇ ਪਿਊਪਿਨ ਨੰਬਰ ਚੱਲਣਗੇ। ਪ੍ਰੀਖਿਆ ਤੋਂ ਅੱਧਾ ਘੰਟਾ ਪਹਿਲਾਂ ਨੋਡਲ ਸੈਂਟਰ ਅਤੇ ਸੁਵਿਧਾ ਸੈਂਟਰਾਂ ’ਤੇ ਪੇਪਰ ਪਹੁੰਚ ਜਾਏਗਾ। ਨਾਲ ਹੀ ਪੇਪਰ ਪੀਯੂ ਦੀ ਵੈੱਬਸਾਈਟ ’ਤੇ ਅਪਲੋਡ ਹੋਵੇਗਾ ਤਾਂਕਿ ਵਿਦਿਆਰਥੀ ਡਾਊਨਲੋਡ ਕਰ ਸਕਣ। ਸਟੂਡੈਂਟ ਆਪਣੇ ਘਰ ’ਚ ਬੈਠ ਕੇ ਪੇਪਰ ਕਰ ਸਕਦੇ ਹਨ ਉਨ੍ਹਾਂ ਨੂੰ 10 ਤੋਂ 12 ਸ਼ੀਟਾਂ ਵਿੱਚ ਪੇਪਰ ਕਤਮ ਕਰਨਾ ਹੋਵੇਗਾ। ਆਂਸਰ ਸ਼ੀਟ ਨੂੰ ਸਕੈਨ ਕਰਕੇ ਅਤੇ ਪੀਡੀਐੱਫ ਵਿੱਚ ਕਨਵਰਟ ਕਰਕੇ ਸਟੂਡੈਂਟ ਵਾਪਿਸ ਈਮੇਲ ਕਰ ਸਕਦੇ ਹਨ, ਉਹ ਸੁਵਿਧਾ ਕੇਂਦਰ ਜਾਂ ਨੋਡਲ ਸੈਂਟਰ ’ਤੇ ਇਸ ਨੂੰ ਜਮ੍ਹਾ ਕਰਵਾ ਸਕਦੇ ਹਨ। ਆਪਣੇ ਕਾਲਜ ਜਾ ਕੇ ਵੀ ਆਂਸਰ ਸ਼ੀਟ ਜਮ੍ਹਾ ਕਰਵਾ ਸਕਦੇ ਹਨ। ਪਹਿਲਾਂ ਵਾਂਗ ਸਾਰੇ ਜ਼ਰੂਰੀ ਸਵਾਲਾਂ ਦੀ ਸ਼ਰਤ ਨਹੀਂ ਰਹੇਗੀ ਸਿਰਫ 50 ਫੀਸਦੀ ਸਵਾਲ ਹੀ ਹੱਲ ਕਰਨੇ ਹੋਣਗੇ। ਪ੍ਰਸ਼ਨ ਪੱਤਰ ਹੱਲ ਕਰਨ ਲਈ ਸਟੂਡੈਂਟ ਨੂੰ 2 ਘੰਟੇ ਦਿੱਤੇ ਜਾਣਗੇ।
ਸਟੂਡੈਂਟ ਨੂੰ ਪਹਿਲੇ ਪੇਜ ’ਤੇ ਆਪਣਾ ਨਾਂ ਰੋਲ ਨੰਬਰ ਤੇ ਸਾਰੀਆਂ ਜਾਣਕਾਰੀਆਂ ਦੇਣੀਆਂ ਹੋਣਗੀਆਂ ਅਤੇ ਉਸ ਨੂੰ ਹਰ ਸ਼ੀਟ ’ਤੇ ਆਪਣੇ ਸਾਈਨ ਕਰਨੇ ਹੋਣਗੇ। ਪੇਪਰ ਦਾ ਸਮਾਂ ਖਤਮ ਹੋਣ ਤੋਂ ਬਾਅਦ 2 ਘੰਟੇ ਦੇ ਅੰਦਰ-ਅੰਦਰ ਵਿਦਿਆਰਥੀਆਂ ਨੂੰ ਪੇਪਰ ਜਮ੍ਹਾ ਕਰਵਾਉਣਾ ਹੋਵੇਗਾ। ਪ੍ਰਾਈਵੇਟ ਕੈਂਡੀਡੇਟ ਅਤੇ ਓਪਨ ਲਰਿਨੰਗ ਵਾਲੇ ਸਟੂਡੈਂਟ ਨੂੰ ਹਰ ਸ਼ਹਿਰ ਵਿੱਚ ਸੁਵਿਧਾ ਕੇਂਦਰ ਅਤੇ ਨੋਡਲ ਸੈਂਟਰ ਤੋਂ ਮਦਦ ਮਿਲੇਗੀ। ਇਸੇ 2 ਘੰਟੇ ਦੇ ਸਮੇਂ ਵਿੱਚ ਸਟੂਡੈਂਟ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਰਾਹੀਂ ਵੀ ਪੇਪਰ ਬੇਜ ਸਕਦਾ ਹੈ। ਉਹ ਆਪਣੇ ਕਾਲਜ ਜਾਂ ਡਿਪਾਰਟਮੈਂਟ ਨੂੰ ਇਸ ਦੀ ਰਸੀਦ ਭੇਜ ਦੇਵੇਗਾ।