ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਜ ਪੰਜਾਬ ਬੰਦ ਹੈ। ਫਸਲਾਂ ਦੀ ਐੱਮਐੱਸਪੀ ਗਾਰੰਟੀ ਸਣੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ ਹਨ। ਅੱਜ ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਅੰਮ੍ਰਿਤਸਰ-ਦਿੱਲੀ ਤੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਿਸਾਨ ਬੈਠੇ ਹੋਏ ਹਨ।
ਇਸ ਤੋਂ ਇਲਾਵਾ ਪੰਜਾਬ ਵਿਚ ਬੱਸਾਂ ਵੀ ਨਹੀਂ ਚੱਲ ਰਹੀਆਂ। ਸਬਜ਼ੀ ਮੰਡੀ ਤੇ ਬਾਜ਼ਾਰ ਬੰਦ ਹਨ। ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਧਾਰਮਿਕ ਤੇ ਸਮਾਜਿਕ ਸੰਗਠਨਾਂ, ਕਰਮਚਾਰੀਆਂ, ਵਪਾਰੀਆਂ ਤੇ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ। ਸੂਬੇ ਵਿਚ 52 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ 22 ਦੇ ਰੂਟ ਬਦਲੇ ਹੋਏ ਹਨ।
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਕਿਸੇ ਦੀ ਕੋਈ ਪ੍ਰੀਖਿਆ, ਇੰਟਰਵਿਊ ਹੈ ਤਾਂ ਉਸ ਨੂੰ ਵੀ ਨਹੀਂ ਰੋਕਿਆ ਜਾਵੇਗਾ। ਸਾਰੇ ਜ਼ਿਲ੍ਹਿਆਂ ਵਿਚ ਪੁਲਿਸ ਤੇ ਪ੍ਰਸ਼ਾਸਨ ਅਲਰਟ ‘ਤੇ ਹਨ।
ਪੰਜਾਬ ਬੰਦ ਕਾਰਨ ਹਰਿਆਣਾ ਵਿਚ ਰੂਟ ਡਾਇਵਰਟ ਕੀਤੇ ਗਏ ਹਨ। ਅੰਬਾਲਾ ਤੋਂ ਚੰਡੀਗੜ੍ਹ ਜਾਣ ਲਈ ਅੰਬਾਲਾ ਛਾਉਣੀ ਕੈਪੀਟਲ ਚੌਕ ਤੋਂ ਸਾਹਾ, ਸ਼ਹਜਾਦਪੁਰ, ਰਾਮਗੜ੍ਹ, ਪੰਚਕੂਲਾ ਤੋਂ ਹੁੰਦੇ ਹੋਏ ਚੰਡੀਗੜ੍ਹ ਪਹੁੰਚ ਸਕਦੇ ਹੋ। ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪੰਚਕੂਲਾ, ਰਾਮਗੜ੍ਹ, ਬਰਵਾਲਾ, ਸ਼ਹਜਾਦਪੁਰ, ਮੁਲਾਨਾ, ਨੈਸ਼ਨਲ ਹਾਈਵੇ ਨੰਬਰ 344 ਤੋਂ ਹੋ ਕੇ ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਨੀਪਤ, ਸੋਨੀਪਤ ਦਿੱਲੀ ਜਾ ਸਕਦੇ ਹੋ।
ਇਹ ਵੀ ਪੜ੍ਹੋ : SC ਦੇ ਬਿਆਨਾਂ ‘ਤੇ ਡੱਲੇਵਾਲ ਦਾ ਵੀਡੀਓ ਸੰਦੇਸ਼, ਕਿਹਾ-‘ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਮ.ਰ/ਨ ਵਰਤ ‘ਤੇ ਬੈਠਾ ਹਾਂ’
ਇਸੇ ਤਰ੍ਹਾਂ ਹਿਸਾਰ ਤੋਂ ਚੰਡੀਗੜ੍ਹ ਜਾਣ ਲਈ ਬਰਵਾਲਾ, ਨਰਵਾਨਾ, ਕੈਥਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਜਾਦਪੁਰ, ਪੰਚਕੂਲਾ ਹੁੰਦੇ ਹੋਏ ਚੰਜੀਗੜ੍ਹ ਪਹੁੰਚ ਸਕਦੇ ਹੋ। ਚੰਡੀਗੜ੍ਹ ਤੋਂ ਹਿਸਾਰ ਜਾਣ ਲਈ ਪੰਚਕੂਲਾ, ਸ਼ਹਿਜਾਦਪੁਰ, ਸਾਹਾ, ਸ਼ਾਹਬਾਦ, ਕੁਰੂਕਸ਼ੇਤਰ, ਕੈਥਲ, ਨਰਵਾਨਾ, ਬਰਵਾਲਾ ਹੁੰਦੇ ਹੋਏ ਹਿਸਾਰ ਪੁੱਜਿਆ ਜਾ ਸਕਦਾ ਹੈ। ਦਿੱਲੀ ਤੋਂ ਚੰਡੀਗੜ੍ਹ ਜਾਣ ਲਈ ਦਿੱਲੀ, ਸੋਨੀਪਤ, ਕਰਨਾਲ, ਇੰਦਰੀ, ਲਾਡਵਾ ਜਾਂ ਕਰਨਾਲ, ਕੁਰੂਕਸ਼ੇਤਰ, ਉਮਰੀ ਚੌਕ, ਲਾਡਵਾ, ਰਾਦੌਰ, ਯਮੁਨਾਨਗਰ NH-344ਏ, ਮੌਲਾਨਾ, ਸ਼ਾਹਜਹਾਂਪੁਰ ਤੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: