ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ । ਹੁਣ ਪੰਜ ਸੂਬਿਆਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਐਗਜ਼ਿਟ ਪੋਲ ਵਿੱਚ ਪੰਜਾਬ, ਸਮੇਤ ਪੰਜ ਸੂਬਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ । ਐਗਜ਼ਿਟ ਪੋਲ ਅਨੁਸਾਰ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਅਤੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ।
ਦੱਸ ਦੇਈਏ ਕਿ ਐਗਜ਼ਿਟ ਪੋਲ ਅਨੁਸਾਰ ਆਮ ਆਦਮੀ ਪਾਰਟੀ ਨੂੰ 44 ਤੋਂ 100 ਸੀਟਾਂ, ਜਦਕਿ ਕਾਂਗਰਸ ਨੂੰ 27 ਤੋਂ 33 ਸੀਟਾਂ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੂੰ 7 ਤੋਂ 13 ਸੀਟਾਂ ਅਤੇ ਭਾਜਪਾ-ਪੰਜਾਬ ਲੋਕ ਕਾਂਗਰਸ ਗਠਜੋੜ ਨੂੰ 3 ਤੋਂ 7 ਸੀਟਾਂ ਹਾਸਿਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ।
ਗੌਰਤਲਬ ਹੈ ਕਿ ਏ.ਬੀ.ਪੀ. ਸੀ-ਵੋਟਰ ਮੁਤਾਬਕ ਕਾਂਗਰਸ ਨੂੰ 22-28 ਸੀਟਾਂ, ‘ਆਪ’ ਨੂੰ 51-61 ਸੀਟਾਂ, ਅਕਾਲੀ ਦਲ ਨੂੰ 20-26 ਸੀਟਾਂ ਅਤੇ ਭਾਜਪਾ ਨੂੰ 7-13 ਸੀਟਾਂ ਮਿਲਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਇਹ ਅਜੇ ਐਗਜ਼ਿਟ ਪੋਲ ਹਨ । ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ । ਨਿਊਜ਼ 18 ਇੰਡੀਆ ਮੁਤਾਬਕ ਕਾਂਗਰਸ ਨੂੰ 26, ਆਮ ਆਦਮੀ ਪਾਰਟੀ ਨੂੰ 64, ਅਕਾਲੀ ਦਲ ਨੂੰ 22 ਅਤੇ ਭਾਜਪਾ ਨੂੰ 4 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: