ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ MSP ਨਹੀਂ ਦੇ ਸਕਦੀ ਪਰ ਸਬਸਿਡੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਿਸ ਰੇਟ ‘ਤੇ ਉਹ ਫਸਲ ਵਿਕਦੀ ਹੈ ਤੇ ਸਵਾਮੀਨਾਥਨ ਦੇ C+2 50 ਫੀਸਦੀ ਮੁਤਾਬਕ ਜਿੰਨਾ ਉਸ ਦਾ ਬਣਦਾ ਹੈ, ਉਸ ਦਾ ਗੈਪ ਦੇ ਸਕਦੀ ਹੈ। ਮਤਲਬ ਸਬਸਿਡੀ ਦੇ ਸਕਦੀ ਹੈ ਪਰ MSP ਨਹੀਂ।
ਉਨ੍ਹਾਂ ਕਿਹਾ ਕਿ ਅਸੀਂ ਮੂੰਗੀ ਦੀ ਦਾਲ ‘ਤੇ ਤੇ ਬੀਜਾਂ ਉਤੇ ਸਬਸਿਡੀ ਦਿੱਤੀ ਹੈ। ਅਸੀਂ 18 ਹਜ਼ਾਰ ਕਰੋੜ ਦੀ ਫ੍ਰੀ ਬਿਜਲੀ ਵੀ ਦੇ ਰਹੇ ਹਾਂ। CM ਮਾਨ ਨੇ ਕਿਹਾ ਕਿ ਮੈਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੋਂ ਮੰਗ ਕੀਤੀ ਕਿ ਭਾਰਤ ਕੋਲੰਬੀਆ ਤੋਂ ਉੜਦ, ਅਰਹਰ ਤੇ ਮਸੂਰ ਦੀਆਂ ਦਾਲਾਂ 2 ਬਿਲੀਅਨ ਡਾਲਰ ਐਕਸਪੋਰਟ ਕਰਦਾ ਹਾਂ। ਮੈਂ ਮੰਗ ਕੀਤੀ ਕਿ ਸਾਨੂੰ ਮੌਕਾ ਦਿਓ, MSP ਦੇ ਦਿਓ ਅਸੀਂ ਇਹ ਦਾਲਾਂ ਬੀਜਾਂਗੇ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ਗਏ ਕਿਸਾਨ ਦੀ ਮੌ/ਤ, Tear ਗੈਸ ਦੇ ਧੂੰਏਂ ਕਾਰਨ ਵਿਗੜੀ ਸੀ ਸਿਹਤ
CM ਮਾਨ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਹੈ ਤੇ ਸਾਡਾ ਕਿਸਾਨ ਵੀ ਝੋਨਾ ਨਹੀਂ ਬੀਜਣਾ ਚਾਹੁੰਦਾ। ਉਸ ਦਾ ਕਹਿਣਾ ਹੈ ਕਿ ਮੈਨੂੰ ਕੋਈ ਹੋਰ ਫਸਲ ਦੇ ਦਿਓ, MSP ਦੇ ਦਿਓ, ਝੋਨੇ ਜਿੰਨੀ ਕਮਾਈ ਦੇ ਦਿਓ ਮੈਂ ਕੁਝ ਹੋਰ ਬੀਜ ਲਵਾਂਗਾ। ਅਸੀਂ ਮੱਕੀ, ਨਰਮਾ, ਕਪਾਹ ਬੀਜ ਸਕਦੇ ਹਾਂ।