Punjab Government puts double : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਥੇ ਉਨ੍ਹਾਂ ਨੇ ਮੁਲਾਜ਼ਮਾਂ ਦੇ ਖਾਤੇ ਵਿੱਚ ਡਬਲ ਤਨਖਾਹ ਪਾ ਦਿੱਤੀ। ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਿਰ ਇੱਕ ਪੱਤਰ ਜਾਰੀ ਕਰਕੇ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਕੋਈ ਵੀ ਮੁਲਾਜ਼ਮ ਆਪਣੇ ਖਾਤਿਆਂ ਵਿੱਚੋਂ ਤਨਖਾਹ ਨਾ ਕਢਵਾਏ।
ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਲਿਖਿਆ ਗਿਆ ਕਿ ਆਈਐਫਐਮਐਸ ਸਿਸਟਮ ਰਾਹੀਂ ਲਗਭਗ 4459 ਬੈਂਕ ਖਾਤਿਆਂ ਵਿੱਚ 12 ਮਾਰਚ 2021 ਨੂੰ ਡਬਲ ਅਦਾਇਗੀ ਹੋ ਗਈ, ਹੈ। ਫਿਰ ਉਨ੍ਹਾਂ ਸਮੂਹ ਸੰਬੰਧਤ ਡੀਡੀਓਜ਼ ਨੂੰ ਪੱਤਰ ਜਾਰੀ ਕਰਕੇ ਹਿਦਾਇਤ ਦਿੱਤੀ ਕਿ ਉਹ ਖੁਦ ਨਿੱਜੀ ਪੱਧਰ ’ਤੇ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਖਾਤਾਧਾਰਕ ਸੰਬੰਧਤ ਬੈਂਕ ਖਾਥੇ ਵਿੱਚੋਂ ਕਿਸੇ ਵੀ ਸੂਰਤ ਵਿੱਚ ਪੈਸੇ ਨਾ ਕਢਵਾਏ।