Punjab Government Requests Applications : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪਟਿਆਲਾ ਦੀ ਉੱਚ ਸਿੱਖਿਆ ਤੇ ਰਿਸਰਚ ਦੇ ਖੇਤਰ ਵਿੱਚ ਉੱਤਮ ਸੰਸਥਾ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਨਿਯੁਕਤੀ ਤਿੰਨ ਸਾਲ ਲਈ ਹੋਵੇਗੀ। ਬਿਨੈਕਾਰ UGC ਦੇ ਨਿਯਮਾਂ ਅਨੁਸਾਰ ਵਾਇਸ ਚਾਂਸਲਰ ਦੀ ਅਸਾਮੀ ਲਈ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ। ਬਿਨੈਕਾਰ ਦੀ ਉਮਰ ਅਰਜ਼ੀਆਂ ਪ੍ਰਾਪਤ ਹੋਣ ਤੱਕ ਅੰਤਿਮ ਮਿਤੀ ਨੂੰ 67 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਡਾਕ ਦੁਆਰਾ ਭੇਜੀਆਂ ਨਿਰਧਾਰਤ ਪ੍ਰੋਫਾਰਮਾ ਵਿੱਚ ਯੋਗ ਵਿਅਕਤੀਆਂ ਵੱਲੋਂ ਭੇਜੀਆਂ ਅਰਜ਼ੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ, ਜੋਕਿ ਇਸ਼ਤਿਹਾਰ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ 21 ਦਿਨਾਂ ਦੇ ਅੰਦਰ-ਅੰਦਰ ਵਿਸ਼ੇਸ਼ ਸੱਕਤਰ, ਉੱਚੇਰੀ ਸਿੱਖਿਆ ਵਿਭਾਗ, ਪੰਜਾਬ, ਕਮਰਾ ਨੰਬਰ 26, ਪੰਜਵੀਂ ਮੰਜ਼ਲ, ਪੰਜਾਬ ਸਿਵਲ ਸਕੱਤਰੇਤ-ਚੰਡੀਗੜ੍ਹ (0172-2748467) ਨੂੰ ਭੇਜੀਆਂ ਜਾ ਸਕਦੀਆਂ ਹਨ। ਡਾਕ ਦੇ ਲਿਫਾਫੇ ‘ਤੇ “ਵਾਇਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਾਮੀ ਲਈ ਬਿਨੈਪੱਤਰ” ਲਿਖਣਾ ਹੋਵੇਗਾ। ਇਹ ਨਿਯੁਕਤੀ ਸਰਚ ਕਮੇਟੀ ਦੁਆਰਾ ਸਿਫ਼ਾਰਸ ਕੀਤੇ ਨਾਮਾਂ ਦੇ ਪੈਨਲ ਵਿਚੋਂ ਕੀਤੀ ਜਾਵੇਗੀ। ਬਿਨੈਪੱਤਰ ਦਾ ਇਸ਼ਤਿਹਾਰ ਅਤੇ ਫਾਰਮੈਟ ਵੈਬਸਾਈਟ Www.Punjabiuniversity.Ac.In ‘ਤੇ ਉਪਲਬਧ ਹੈ।
ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ 1962 ਵਿਚ ਸਥਾਪਿਤ ਕੀਤੀ ਗਈ ਸੀ। ਇਸ ਵਿੱਚ 42,000 ਤੋਂ ਵੱਧ ਵਿਦਿਆਰਥੀ ਅਤੇ 60 ਟੀਚਿੰਗ ਅਤੇ ਰਿਸਰਚ ਵਿਭਾਗ, 20 ਰਿਜ਼ਨਲ ਸੈਂਟਰਜ਼/ਨੇਬਰਹੁੱਡ ਕੈਂਪਸ / ਪ੍ਰਤੀਨਿਧੀ ਕਾਲਜਿਜ਼ ਅਤੇ ਲਗਭਗ 275 ਐਫੀਲਿਏਟਿਡ ਕਾਲਜ ਹਨ।