Punjab Govt issues new orders for Staff : ਪੰਜਾਬ ’ਚ ਕੋਰੋਨਾ ਦੇ ਵਿਗੜਦੇ ਹਾਲਾਤਾਂ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਵੱਡਾ ਫੈਸਲਾ ਲੈਂਦੇ ਹੋਏ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਲਈ ਨਵੇਂ ਹੁਕਮ ਜਾਰੀ ਕੀਤੇ ਹਨ।
ਇਸ ਮੁਤਾਬਕ ਸਮੂਹ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਟੀਚਿੰਗ ਸਟਾਫ ਵਰਕ ਫਰਾਮ ਹੋਮ ਕਰਨਗੇ ਅਤੇ ਨਾਨ-ਟੀਚਿੰਗ ਸਟਾਫ ਲੋੜ ਮੁਤਾਬਕ ਵੱਧ ਤੋਂ ਵੱਧ 50 ਫੀਸਦੀ ਕਰਮਚਾਰੀ ਕਾਲਜਾਂ ਵਿੱਚ ਡਿਊਟੀ ਲਈ ਆਉਣਗੇ।
ਘਰ ਤੋਂ ਕੰਮ ਕਰਨ ਵਾਲੇ ਅਧਿਕਾਰੀ ਤੇ ਕਰਮਚਾਰੀ ਆਪਣਾ ਸਟੇਸ਼ਨ ਨਹੀਂ ਛੱਡਣਗੇ ਅਤੇ ਯਕੀਨੀ ਬਣਾਉਣਗੇ ਕਿ ਉਹ ਹਰ ਵੇਲੇ ਸੰਚਾਰ ਮਾਧਿਅਮ (ਮੋਬਾਈਲ/ ਟੈਲੀਫੋਨ/ ਈ-ਮੇਲ ਆਦਿ) ਰਾਹੀਂ ਉਪਲਬਧ ਰਹਿਣਗੇ ਅਤੇ ਕੰਮ ਦੀ ਲੋੜ ਮੁਤਾਬਕ ਬੁਲਾਉਣ ’ਤੇ ਦਫਤਰ ਲਾਜ਼ਮੀ ਤੌਰ ’ਤੇ ਹਾਜ਼ਰ ਹੋਣਗੇ।
ਇਹ ਵੀ ਪੜ੍ਹੋ : ਪਰਿਵਾਰ ਦਾ ‘ਕਾਲ’ ਬਣਿਆ ‘ਕੋਰੋਨਾ’- ਪਹਿਲਾਂ ਪੁੱਤ ਫਿਰ ਪਿਓ ਤੇ ਹੁਣ ਮਾਂ ਨੇ ਤੋੜਿਆ ਦਮ
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਪੰਜਾਬ ਵਿੱਚ ਹਾਲਾਂਕਿ ਮਾਮਲਿਆਂ ਵਿੱਚ ਤਾਂ ਗਿਰਾਵਟ ਆਈ ਹੈ, ਪਰ ਮੌਤਾਂ ਦਾ ਅੰਕੜਾ ਨਹੀਂ ਘੱਟ ਰਿਹਾ। ਕੋਰੋਨਾ ਦੀ ਦੂਜੀ ਲਹਿਰ ਬਹੁਤ ਹੀ ਭਿਆਨਕ ਰੂਪ ਧਾਰ ਰਹੀ ਹੈ। ਬੀਤੇ ਦਿਨ ਕੋਰੋਨਾ ਨਾਲ 208 ਮੌਤਾਂ ਹੋਈਆਂ ਅਤੇ 6407 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਹਰਿਆਣਾ : ਭਿਵਾਨੀ ਜ਼ਿਲ੍ਹੇ ‘ਚ ‘ਬਲੈਕ ਫੰਗਸ’ ਦੀ ਦਸਤਕ, CMO ਨੇ ਸਾਰੇ ਹਸਪਤਾਲਾਂ ਨੂੰ ਦਿੱਤੀਆਂ ਹਿਦਾਇਤਾਂ
ਇਸ ਦੇ ਨਾਲ ਹੀ ਸੂਬੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਬਲੈਕ ਫੰਗਸ ਦਾ ਖਤਰਾ ਵੀ ਪਾਇਆ ਜਾ ਰਿਹਾ ਹੈ। ਜਿਸ ਦੇ ਮਾਮਲੇ ਵੀ ਰੋਜ਼ਾਨਾ ਸਾਹਮਣੇ ਆਉਣ ਲੱਗੇ ਹਨ, ਜੋ ਕਿ ਗੰਭੀਰ ਚਿੰਤਾ ਵਾਲਾ ਵਿਸ਼ਾ ਹੈ।