Punjab Govt issues revised : ਪੰਜਾਬ ਸਰਕਾਰ ਨੇ ਅੱਜ ਐਤਵਾਰ ਨੂੰ ਕੋਰੋਨਾ ਦੇ ਬਹੁਤ ਹੀ ਹਲਕੇ ਲੱਛਣਾਂ ਵਾਲੇ, ਪੂਰਵ ਲੱਛਣਾਂ ਵਾਲੇ ਅਤੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਲਈ ਘਰਾਂ ਵਿਚ ਇਕਾਂਤਵਾਸ ਸਬੰਧੀ ਸੋਧੀਆਂ ਹੋਈਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਮੁਤਾਬਕ ਵਿਅਕਤੀ ਨੂੰ ਡਾਕਟਰੀ ਤੌਰ ‘ਤੇ ਇਲਾਜ਼ ਕਰਨ ਵਾਲੇ ਅਧਿਕਾਰੀ ਦੁਆਰਾ ਇੱਕ ਬਹੁਤ ਹੀ ਹਲਕੇ / ਪੂਰਵ-ਲੱਛਣ / ਜਾਂ ਲੱਛਣਾਂ ਵਾਲੇ ਮਾਮਲਿਆਂ ਵਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਸੈਲਫ-ਆਈਲੋਸੇਸ਼ਨ ਹੋਣ ਅਤੇ ਪ੍ਰੋਟੋਕੋਲ ਅਨੁਸਾਰ ਪਰਿਵਾਰਕ ਸੰਪਰਕ ਵੱਖ ਕਰਨ ਲਈ ਲੋੜੀਂਦੀ ਸਹੂਲਤ ਹੋਣੀ ਚਾਹੀਦੀ ਹੈ।
ਦਿਸ਼ਾ-ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਗੰਭੀਰ ਬੀਮਾਰੀਆਂ ਜਿਵੇਂ ਐਚਆਈਵੀ ਟ੍ਰਾਂਸਪਲਾਂਟ ਕਰਵਾਉਣ ਵਾਲੇ, ਕੈਂਸਰ ਥੈਰੇਪੀ ਕਰਵਾਉਣ ਵਾਲੇ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ਾਂ ਅਤੇ ਸਹਿ-ਰੋਗ ਦੀਆਂ ਸਥਿਤੀਆਂ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਗੰਭੀਰ ਫੇਫੜੇ / ਜਿਗਰ ਨਾਲ ਪੀੜਤ / ਗੁਰਦੇ ਦੀ ਬਿਮਾਰੀ ਆਦਿ ਬੀਮਾਰੀਆਂ ਵਾਲੇ ਮਰੀਜ਼ ਘਰ ਵਿਚ ਆਈਸੋਲੇਟ ਹੋਣ ਦੇ ਯੋਗ ਨਹੀਂ ਹਨ। ਘਰ ਵਿਚ ਆਈਸੋਲੇਟ ਹੋਣ ਦੌਰਾਨ ਲੱਛਣਾਂ ਵਾਲੇ ਮਰੀਜ਼ 10 ਦਿਨਾਂ ਵਿਚ ਲੱਛਣਾਂ ਦੀ ਸ਼ੁਰੂਆਤ ਅਤੇ ਤਿੰਨ ਦਿਨਾਂ ਤੱਕ ਬੁਖਾਰ ਨਾ ਹੋਣ ’ਤੇ ਡਿਸਚਾਰਜ ਸਮਝੇ ਜਾਣਗੇ। ਇਸੇ ਤਰ੍ਹਾਂ ਘਰ ਵਿਚ ਆਈਸੋਲੇਟ ਹੋਣ ਵਾਲੇ ਪੂਰਵ-ਲੱਛਣ / ਲੱਛਣਾਂ ਵਾਲੇ ਮਰੀਜ਼ ਸੈਂਪਲ ਲੈਣ ਦੀ ਮਿਤੀ ਤੋਂ 10 ਦਿਨਾਂ ਬਾਅਦ ਡਿਸਚਾਰਜ ਸਮਝੇ ਜਾਣਗੇ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਪੰਜਾਬ ਵਿਚ 12840 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 8687 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਪਰ ਅਜੇ ਵੀ ਇਸ ਦੇ 3850 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।