Punjab Govt prepares policy : ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੌਰਾਨ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ, ਜੋਕਿ 31 ਮਈ ਤੱਕ ਜਾਰੀ ਰਹੇਗੀ। ਇਹ ਸਪਲਾਈ ਸਮੂਹ ਖਰੀਦ ਏਜੰਸੀਆਂ ਸਣੇ ਐਫਸੀਆਈ ਭਾਰਤ ਸਰਕਾਰ ਵੱਲੋਂ ਖਰੀਦ ਦੇ ਤੈਅ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਜਾਵੇਗੀ। ਰਬੀ ਸੀਜ਼ਨ 2021-2 ਦੌਰਾਨ ਕਣਕ ਦੀ ਖਰੀਦ ਲਈ ਘੱਟੋ-ਘੱਟ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਕਣਕ ਦੀ ਖਰੀਦ ਦੌਰਾਨ ਸਾਰੀਆਂ ਖਰੀਦ ਏਜੰਸੀਆਂ ਦੇ ਮੁੱਖ ਦਫਤਰਾਂ, ਜ਼ਿਲ੍ਹਾ ਦਫਤਰਾਂ ਅਤੇ ਫੀਲਡ ਸਟਾਫ ਲਈ ਹੇਠ ਲਿਖੀਆਂ ਹਿਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ-