ਕੇਂਦਰ ਸਰਕਾਰ ਵੱਲੋਂ ਲੱਗੇ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਵੱਡਾ ਕਦਮ ਚੁੱਕਦੇ ਹੋਏ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਦਿੱਤੀ ਗਈ ਵੈਕਸੀਨ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ। ਹੁਣ ਇਨ੍ਹਾਂ ਹਸਪਤਾਲਾਂ ਨੂੰ ਇਹ ਵੈਕਸੀਨ ਪੰਜਾਬ ਸਰਕਾਰ ਨੂੰ ਵਾਪਿਸ ਕਰਨੀ ਪਏਗੀ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੱਤੀ।
ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਨਿੱਜੀ ਹਸਪਤਾਲਾਂ ਨੂੰ 18-44 ਸਾਲ ਦੀ ਉਮਰ ਸਮੂਹ ਨੂੰ ਇੱਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦਾ ਹੁਕਮ ਵਾਪਸ ਲੈ ਲਿਆ ਗਿਆ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਕੋਲ ਉਪਲਬਧ ਸਾਰੀਆਂ ਟੀਕਿਆਂ ਦੀਆਂ ਖੁਰਾਕਾਂ ਵਾਪਿਸ ਦੇਣੀਆਂ ਪੈਣਗੀਆਂ।
ਪੰਜਾਬ ਸਰਕਾਰ ਉਨ੍ਹਾਂ ਕੋਲੋਂ ਲਏ ਗਈ ਸਾਰੀ ਕੀਮਤ ਵਾਪਿਸ ਕਰ ਦੇਵੇਗੀ। ਇਸਲ ਦੇ ਨਾਲ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਹਸਪਤਾਲ ਵੈਕਸੀਨ ਦੀਆਂ ਜਿਹੜੀਆਂ ਖੁਰਾਕਾਂ ਇਸਤੇਮਾਲ ਕਰ ਚੁੱਕੇ ਹਨ, ਉਹ ਵੀ ਨਿਰਮਾਤਾਵਾਂ ਤੋਂ ਸਿੱਧੇ ਤੌਰ ‘ਤੇ ਆਉਣ ਤੋਂ ਬਾਅਦ ਸਰਕਾਰ ਨੂੰ ਵਾਪਿਸ ਕਰਨੀਆਂ ਪੈਣਗੀਆਂ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ ਵਿੱਚ ਹੁਣ ਪਤਨੀਆਂ ਵੀ ਸ਼ਾਮਲ, ਇੱਕ ਨੇ ਵਿੰਨ੍ਹਿਆ ਨਿਸ਼ਾਨਾ ਤਾਂ ਦੂਜੀ ਨੇ ਦਿੱਤਾ ਕਰਾਰਾ ਜਵਾਬ
ਦੱਸਣਯੋਗ ਹੈ ਕਿ ਕੇਂਦਰ ਨੇ ਪੰਜਾਬ ਸਰਕਾਰ ‘ਤੇ ਨਿੱਜੀ ਹਸਪਤਾਲਾਂ ਨੂੰ ਉੁੱਚੀਆਂ ਕੀਮਤਾਂ ‘ਤੇ ਕੋਵੈਕਸੀਨ ਵੇਚਣ ਦਾ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਨੂੰ ਕੋਵੈਕਸੀਨ ਦੀ 1.40 ਲੱਖ ਤੋਂ ਜਿਆਦਾ ਡੋਜ਼ 400 ਰੁਪਏ ‘ਚ ਉਪਲਬਧ ਕਰਾਈ ਗਈ ਅਤੇ ਉਨ੍ਹਾਂ ਨੇ ਇਸ ਨੂੰ 20 ਨਿੱਜੀ ਹਸਪਤਾਲਾਂ ਨੂੰ 1000 ਰੁਪਏ ‘ਚ ਵੇਚ ਦਿੱਤੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ ਵੱਲੋਂ ਵੈਕਸੀਨ ਵੇਚ ਕੇ ਮੋਟੀਆਂ ਕਮਾਈਆਂ ਕਰਨ ਦਾ ਦੋਸ਼ ਲਾਇਆ ਸੀ।