Punjab Mandi Board launches : ਪੰਜਾਬ ਮੰਡੀ ਬੋਰਡ ਵੱਲੋਂ ਕੋਵਿਡ -19 ਵਿਚਾਲੇ ਅਸਰਦਾਰ ਢੰਗ ਨਾਲ ਕੰਮਕਾਜ ਕਰਨ ਅਤੇ ਸਹਿਜ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਵੀਰਵਾਰ ਨੂੰ ਇਕ ਇਨ-ਹਾਉਸ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘QVIC’ (Quick Video Calling App) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਰਾਹੀਂ ਸਿਰਫ ਇਕ ਕਲਿੱਕ ‘ਤੇ ਆਡੀਓ ਜਾਂ ਵੀਡੀਓ ਕਾਲ ਕੀਤੀ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿਸ ਨੇ ਹੁਣ ਤੱਕ ਸਰਕਾਰੀ ਪੱਧਰ ’ਤੇ ਅਜਿਹੇ ਅਤਿ-ਆਧੁਨਿਕ ਐਪ ਨੂੰ ਵਿਕਸਤ ਕੀਤਾ ਹੈ।
ਮੁਹਾਲੀ ਦੇ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਖੇ ਇਸ ਵਿਲੱਖਣ ਮੋਬਾਈਲ ਐਪ ਦੀ ਸ਼ੁਰੂਆਤ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਇਹ ਨਿਵੇਕਲੀ ਪਹਿਲ ਕੰਮ ਦੇ ਸੰਚਾਰ, ਪਾਰਦਰਸ਼ਿਤਾ ਅਤੇ ਸਰਕਾਰੀ ਕੰਮ ਦੇ ਜਲਦੀ ਨਿਪਟਾਰੇ ਵਿਚ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਏਗੀ। ਦੱਸਣਯੋਗ ਹੈ ਕਿ ਇਸ ਐਪ ਵਿਚ ‘ਗਰੁੱਪ ਕਾਲਿੰਗ’ ਸ਼ਾਮਲ ਹੋਣ ਕਾਰਨ ਬੋਰਡ ਦੇ ਕੰਮਕਾਜ ਦੀ ਬਿਨਾਂ ਕਿਸੇ ਪਰੇਸ਼ਾਨੀ ਦੇ ਸਮੀਖਿਆ ਕੀਤੀ ਜਾ ਸਕਦੀ ਹੈ।
ਇਸ ਨਾਲ ਬੈਠਕ ਨੂੰ ਕੰਪਿਊਟਰ ਜਾਂ ਲੈਪਟਾਪ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਐਪ ਵਿਚ 30 ਦਿਨਾਂ ਤੱਕ ਦਾ ਕਾਲ ਰਿਕਾਰਡ ਕਰਨਾ, ਸ਼ੇਅਰ ਪ੍ਰੈਜ਼ੈਂਟੇਸ਼ਨ, ਭਾਗੀਦਾਰਾਂ, ਕੋਈ ਸਮਾਂ ਸੀਮਾ, ਅਸੀਮਿਤ ਇਕ-ਮੀਟਿੰਗ ਮੁਲਾਕਾਤ ਅਤੇ ਸਮੂਹ ਬੈਠਕਾਂ, ਮੀਟਿੰਗਾਂ ਨੂੰ ਰਿਕਾਰਡ ਕੀਤੀਆਂ ਸਕਦੀਆਂ ਹਨ। ਇਸ ਤੋਂ ਇਲਾਵਾ ਐਪ ਵਿਚ ਹੋਰ ਵੀ ਕਈ ਵਿਸ਼ੇਸ਼ਤਾਵਾਂ ਹਨ, ਜਿਸ ਰਾਹੀਂ ਬਟਨ ਦੇ ਇੱਕ ਕਲਿਕ ਤੇ “ਗਰੁੱਪ ਕਾਲਿੰਗ” ਕੀਤੀ ਜਾ ਸਕਦੀ ਹੈ। ਇਸ ਰਾਹੀਂ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਦਾ ਹੈ। ਪੰਜਾਬ ਮੰਡੀ ਬੋਰਡ ਨੇ ਅੰਦਰ-ਅੰਦਰ ਇਕ ਟੂਲ ਤਿਆਰ ਕੀਤਾ ਹੈ ਜੋ ਉਪਲਬਧ ਵਿਦੇਸ਼ੀ ਐਪਸ ਦੇ ਨਾਲ ਬਰਾਬਰ ਹੈ, ਜਿਸ ਵਿਚ ਅੰਦਰੂਨੀ ਸੁਰੱਖਿਆ ਅਤੇ ਗੋਪਨੀਅਤਾ ਦੇ ਸਰਵਉੱਚ ਮਾਪਦੰਡ ਹਨ।