ਜਲੰਧਰ : ਪੰਜਾਬ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ (ਏਐਸਆਈ) ਵੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਜਦੋਂ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਤਾਇਨਾਤ ਏਐਸਆਈ ਦੀ ਆਨਲਾਈਨ ਸ਼ਾਪਿੰਗ ਅਦਾਇਗੀ ਨਹੀਂ ਕੀਤੀ ਗਈ ਤਾਂ ਉਸਨੇ ਗੂਗਲ ਸਰਚ ਤੋਂ ਵੈਬਸਾਈਟ ਨੰਬਰ ਕੱਢ ਲਿਆ ਅਤੇ ਉਸ ਨੰਬਰ ‘ਤੇ ਫੋਨ ਕੀਤਾ।
ਠੱਗ ਨੇ ਉਸਨੂੰ ਲਿੰਕ ਭੇਜਿਆ ਅਤੇ ਚਾਰ ਵਾਰ ਵਿੱਚ 83 ਹਜ਼ਾਰ ਰੁਪਏ ਕਢਾ ਲਏ। ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ ਮੱਧ ਪ੍ਰਦੇਸ਼ (ਐਮ ਪੀ) ਅਤੇ ਹਰਿਆਣਾ ਦੇ 6 ਠੱਗਾਂ ਖਿਲਾਫ ਧੋਖਾਧੜੀ ਅਤੇ ਆਈਟੀ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਅਕੈਡਮੀ ਦੇ ਡਰਿੱਲ ਸਟਾਫ ਵਿਚ ਡਿਊਟੀ ਕਰ ਰਹੇ ਏਐਸਆਈ ਅਨਿਲ ਬਾਲੀ ਨੇ ਦੱਸਿਆ ਕਿ ਉਹ ਆਨਲਾਈਨ ਸ਼ਾਪਿੰਗ ਤੋਂ ਕੁਝ ਚੀਜ਼ਾਂ ਖਰੀਦ ਰਿਹਾ ਸੀ। ਜਿਸਦੀ ਅਦਾਇਗੀ ਨਹੀਂ ਹੋ ਰਹੀ ਸੀ। ਉਹ ਗੂਗਲ ਸਰਚ ਤੇ ਗਿਆ ਅਤੇ ਵੈਬਸਾਈਟ ਦਾ ਨਾਮ ਭਰਿਆ।
ਸਰਚ ਕਰਨ ‘ਤੇ ਮੋਬਾਈਲ ਨੰਬਰ 83888-19133 ਆਇਆ।ਜਦੋਂ ਉਸਨੇ ਇਸ ਨੰਬਰ ਤੇ ਕਾਲ ਕੀਤੀ ਤਾਂ ਉਸਨੇ ਇੱਕ ਲਿੰਕ ਭੇਜਿਆ। ਉਸਨੇ ਲਿੰਕ ਤੇ ਕਲਿਕ ਕਰਕੇ ਆਪਣੇ ਐਚਡੀਐਫਸੀ ਬੈਂਕ ਵਿੱਚ ਤਨਖਾਹ ਖਾਤੇ ਨਾਲ ਜੁੜੇ ਫੋਨ-ਪੇ ਖਾਤੇ ਤੋਂ 738 ਰੁਪਏ ਦੀ ਅਦਾਇਗੀ ਕਰ ਦਿੱਤੀ। ਅਗਲੇ ਹੀ ਦਿਨ ਠੱਗਾਂ ਨੇ ਉਸ ਦੇ ਖਾਤੇ ਵਿਚੋਂ 48 ਹਜ਼ਾਰ, 20 ਹਜ਼ਾਰ, 12 ਹਜ਼ਾਰ ਅਤੇ 2700 ਰੁਪਏ ਯਾਨੀ ਤਕਰੀਬਨ 83 ਹਜ਼ਾਰ ਰੁਪਏ ਕਢਾ ਲਏ।
ਇਹ ਵੀ ਪੜ੍ਹੋ : ਸ਼ਰਾਬ ਦੀ ਬੋਤਲ ਬਦਲਣ ਨੂੰ ਲੈ ਕੇ ਮਚਿਆ ਬਵਾਲ, ਨੌਜਵਾਨਾਂ ਨੇ ਸਾਢੇ 3 ਲੱਖ ਦੀ ਨਕਦੀ ਖੋਹ ਠੇਕੇਦਾਰ ਤੇ ਕਰਿੰਦਿਆਂ ਨਾਲ ਕੀਤੀ ਮਾਰਕੁੱਟ, ਕੇਸ ਦਰਜ
ਸਾਈਬਰ ਸੈੱਲ ਦੀ ਜਾਂਚ ਵਿਚ ਇਹ ਦੇਖਿਆ ਗਿਆ ਕਿ ਇਹ ਧੋਖਾਦੇਹੀ ਸੰਤੋਸ਼ੀ ਮਾਤਾ ਮੰਦਰ, ਬੈਰਾਗੜ ਭੋਪਾਲ (ਐਮ.ਪੀ.) ਦੀ ਹੇਮਾ ਕੇਸਵਾਨੀ, ਤਲਦ ਸਿਹੋਰਾ ਜਬਲਪੁਰ ਦੇ ਕੋਮਲ ਬਰਮਨ, ਪਿੰਡ ਬਾਮੌਰੀ ਹਥਿਆਗੜ੍ਹ ਕਟਨੀ, ਮੱਧਪ੍ਰਦੇਸ਼ ਦੇ ਪ੍ਰਾਕਸ਼ ਕੁਮਾਰ ਬੈਰਾਗ, ਸਿਹੋਰਾ ਰੋਡ ਖੈਰਮਾਈ ਮੰਦਰ ਮਿਧਸਾਂ ਕੈਲਵਾਸ਼ ਜਬਲਪੁਰ ਦੇ ਓਮ ਪ੍ਰਕਾਸ਼ ਤੇ ਹਰਿਆਣਾ ਅੰਬਾਲਾ ਕੈਂਟ ਦੇ ਡਿਫੈਂਸ ਕਾਲੋਨੀ ਬਲਾਕ ਬੀ ਕੇ ਸੂਰਜ ਕੁਮਾਰ ਨੇ ਇਹ ਠੱਗੀ ਕੀਤੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੇ ਏਐਸਆਈ ਨਾਲ ਗੱਲ ਕਰਨ ਤੋਂ ਬਾਅਦ ਰੁਪਏ ਖਾਤੇ ਵਿਚੋਂ ਪੈਸੇ ਅਕਾਊਂਟ ਤੋਂ ਪੇਟੀਐਮ ਅਤੇ ਫਿਰ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਕੇ ਕਢਵਾ ਲਏ।
ਇਹ ਵੀ ਪੜ੍ਹੋ : ਪੰਜਾਬ ‘ਚ ਆਏ ਡੈਲਟਾ+ ਵੈਰੀਐਂਟ ਦੇ 2 ਮਾਮਲੇ, ਕੇਂਦਰੀ ਸਿਹਤ ਮੰਤਰਾਲੇ ਨੇ ਵਿਨੀ ਮਹਾਜਨ ਨੂੰ ਲਿਖਿਆ ਪੱਤਰ