Punjab Police Identifies ‘Binod’ : ਅੱਜਕਲ ਸੋਸ਼ਲ ਮੀਡੀਆ ’ਤੇ ’ਬਿਨੋਦ’ ਦਾ ਨਾਂ ਛਾਇਆ ਹੋਇਆ ਹੈ। ਇਸ ਨੂੰ ਹੈਸ਼ਟੈਗ ਬਣਾ ਕੇ ਲੋਕ ਜੋਕਸ, ਵੀਡੀਓ ਤੇ ਕਈ ਤਰ੍ਹਾਂ ਦੇ ਮੀਮਸ ਸ਼ੀਅਰ ਕਰ ਰਹੇ ਹਨ। ਇਹ ਟ੍ਰੈਫਿਕ ਰੂਲ ਸਿਖਾਉਣ ਵਿਚ ਪੰਜਾਬ ਪੁਲਿਸ ਦੀ ਵੀ ਮਦਦ ਕਰ ਰਿਹਾ ਹੈ। ਫੇਸਬੁੱਕ, ਟਵਿਟਰ ਤੋਂ ਲੈ ਕੇ ਇੰਸਟਾਗ੍ਰਾਮ ਤੱਕ ’ਬਿਨੋਦ’ ਹੀ ਨਜ਼ਰ ਆਏਗਾ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ’ਬਿਨੋਦ’ ਆਖਿਰ ਹੈ ਕੌਣ ਇਸ ਟ੍ਰੈਂਡ ਨਾਲ ਸੋਸ਼ਲ ਮੀਡੀਆ ’ਤੇ ਲੱਖਾਂ ਕਮੈਂਟ ਹੋ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਹੋ ਰਹੀਆਂ ਹਨ। ਸੋਸ਼ਲ ਮੀਡੀਆ ਦਾ ਇਹ ਟ੍ਰੈਂਡ ਪੰਜਾਬ ਪੁਲਿਸ ਨੂੰ ਕਾਫੀ ਪਸੰਦ ਆਇਆ, ਉਸੇ ਦੇ ਬਹਾਨੇ ਲੋਕਾਂ ਨੂੰ ਟ੍ਰੈਫਿਕ ਨਿਯਮ ਅਤੇ ਕੋਰੋਨਾ ਨਾਲ ਜੁੜੀਆਂ ਸਾਵਧਾਨੀਆਂ ਵਰਤਨ ਦੀ ਸਲਾਹ ਦੇ ਦਿੱਤੀ। ਇਹ ਹੈ ਕੌਣ, ਇਸ ਦੇ ਬਾਰੇ ਪੰਜਾਬ ਪੁਲਿਸ ਦੇ ਉਚ ਅਧਿਕਾਰੀਆਂ ਦੀ ਮੰਨੀਏ ਤਾਂ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਟ੍ਰੈਂਡ ਵਿਚ ਰਹੇ ਬਿਨੋਦ ਨਾਂ ਦੇ ਇਕ ਸ਼ਖਸ ਦੇ ਨਾਂ ਦੀ ਸਪੈਲਿੰਗ ਨੂੰ ਐਬ੍ਰੀਵੇਸ਼ਨ ਵਿਚ ਬਦਲਿਆ ਗਿਆ ਹੈ। ਇਸ ਤੋਂ ਬਾਅਦ ਇਸ ਐਬ੍ਰੀਵੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਦੀ ਪੁਲਿਸ ਦੇ ਫੇਸਬੁੱਕ ਤੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਗਿਆ ਹੈ।
B- Buckle up the seat belt before driving (ਡਰਾਈਵਿੰਗ ਤੋਂ ਪਹਿਲਾਂ ਸੀਟ ਬੈਲਟ ਲਗਾਓ)
I- Informed Police About Any Suspicious Activity (ਕਿਸੇ ਵੀ ਸ਼ੱਕੀ ਸਰਗਰਮੀ ਬਾਰੇ ਪੁਲਿਸ ਨੂੰ ਸੂਚਨਾ ਦਿਓ)
N- Never Dunk And Drive (ਕਦੇ ਸ਼ਰਾਬ ਪੀ ਕੇ ਗੱਡੀ ਨਾ ਚਲਾਓ)
O- Obe Kovid Guidelines (Follow Corona Guidelines.) (ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਕਰੋ)
D-Dial 112 For Any Police Help (ਪੁਲਿਸ ਸਹਾਇਤਾ ਲਈ 112 ਨੰਬਰ ਡਾਇਲ ਕਰੋ)
ਕੌਣ ਹੈ ਬਿਨੋਦ : ਜਿਥੋਂ ਤੱਕ ਇਸ ਸ਼ਬਦ ਦੇ ਪਿੱਛੇ ਦੇ ਸਫਰ ਦੀ ਗੱਲ ਹੈ, ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਬਿਨੋਦ ਠਾਰੂ ਨਾਂ ਦਾ ਇਕ ਸ਼ਖਸ ਨੇ ਯੂਟਿਊਬ ਵੀਡੀਓਜ਼ ਦੇ ਕਮੈਂਟ ਸੈਕਸ਼ਨ ਵਿਚ ਸਿਰਫ ਆਪਣਾ ਨਾਂ ਹੀ ਲਿਖਦਾ ਸੀ। ’ਸਲੇ ਪੁਆਇੰਟ’ ਨਾਂ ਨਾਲ ਯੂਟਿਊਬ ਚੈਨਲ ਚਲਾਉਣ ਵਾਲੇ ਅਭਿਉਦਯ ਤੇ ਗੌਤਮੀ ਨੇ ਇਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਕ ਵੀਡੀਓ ਬਣਾਇਆ, ਜਿਸ ਵਿਚ ਦੱਸਿਆ ਕਿ ਵਧੇਰੇ ਭਾਰਤੀ ਕਮੈਂਟ ਬਾਕਸ ਵਿਚ ਅਨਾਪ-ਸ਼ਨਾਪ ਹੀ ਲਿਖਦੇ ਹਨ। ਉਨ੍ਹਾਂ ਇਸ ਵਿਚ ਬਿਨੋਦ ਠਾਰੂ ਦੀ ਮਿਸਾਲ ਦਿੱਤੀ। ਇਸ ’ਤੇ ਲੋਕਾਂ ਨੇ ਬਿਨੋਦ ਨੂੰ ਹੈਸ਼ਟੈਗ ਬਣਾ ਕੇ ਉਸ ਦੀ ਖਿਚਾਈ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੋਕ ਧੜਾਧੜ ਇਸ ਹੈਸ਼ਟੈਗ ਦਾ ਇਸਤੇਮਾਲ ਕਰਕੇ ਜੋਕਸ ਤੇ ਮੀਮਸ ਸ਼ੇਅਰ ਕਰਨ ਲੱਗੇ।
ਇਸ ਤੋਂ ਬਾਅਦ ਇਸ ਨੂੰ ਪਾਜ਼ੀਟਿਵ ਤਰੀਕੇ ਨਾਲ ਲੈਂਦੇ ਹੋਏ ਸਟੇਟ ਬੈਂਕ ਆਫ ਇੰਡੀਆ ਨੇ ਟਵੀਟ ਕੀਤਾ ਕਿ ਜੇਕਰ ਸਾਰੇ ’ਬਿਨੋਦ’ ਵਾਂਗ ਵਤੀਰਾ ਕਰਨ ਤਾਂ ਉਨ੍ਹਾਂ ਨਾਲ ਘੱਟ ਫਰਾਡ ਹੋਣ। ਬਿਨੋਦ ਸੋਸ਼ਲ ਮੀਡੀਆ ’ਤੇ ਆਪਣਾ ਨਾਂ ਸ਼ੇਅਰ ਕਰਦਾ ਹੈ, ਆਪਣੀ ਬੈਂਕ ਡਿਟੇਲਸ ਨਹੀਂ।’ ਪੇਟੀਐਮ ਨੇ ਤਾਂ ਗੱਬਰ ਨਾਂ ਦੇ ਯੂਜ਼ਰ ਦੇ ਬਿਨੋਦ ਨਾਂ ਰਖਣ ਦੀ ਚੁਣੌਤੀ ਦੇਣ ’ਤੇ ਆਪਣੇ ਟਵਿਟਰ ਹੈਂਡਲ ਦਾ ਨਾਂ ਬਿਨੋਦ ਕਰ ਲਿਆ। ਮੁੰਬਈ ਪੁਲਿਸ ਨੇ ਵੀ ਆਨਲਾਈਨ ਸੇਫਟੀ ਬਾਰੇ ਜਾਗਰੂਕ ਕਰਨ ਲਈ ਬਿਨੋਦ ਨਾਂ ਨਾਲ ਟਵੀਟ ਕਦੇ ਹੋਏ ਲਿਖਿਆ ’ਡੀਅਰ ਬਿਨੋਦ, ਸਾਨੂੰ ਉਮੀਦ ਹੈ ਕਿ ਤੁਹਾਡਾ ਨਾਂ ਤੁਹਾਡਾ ਪਾਸਵਰਡ ਨਹੀਂ ਹੋਵੇਗਾ, ਇਹ ਬਹੁਤ ਵਾਇਰਲ ਹੋ ਗਿਆ ਹੈ, ਇਸ ਨੂੰ ਬਦਲ ਲਓ।’ ਨਾਗਪੁਰ ਸਿਟੀ ਪੁਲਿਸ ਨੇ ਵੀ ਬਿਨੋਦ ਨਾਂ ਨਾਲ ਸੇਫਟੀ ਫਰਸਟ ਹੈਸ਼ਟੈਗ ਨਾਲ ਲਿਖਿਆ ’ਡੀਅਰ ਬਿਨੋਦ, ਅਸੀਂ ਜਾਣਦੇ ਹਾਂ ਕਿ ਤੁਸੀਂ ਵਾਇਰਲ ਹੋ ਗਏ ਹੋ, ਪਰ ਤੁਹਾਡੀ ਸੁਰੱਖਿਆ ਅਹਿਮ ਹੈ, ਕੋਰੋਨਾ ਤੁਹਾਡੇ ਨਾਲੋਂ ਜ਼ਿਆਦਾ ਮਸ਼ਹੂਰ ਹੈ, ਇਸ ਲਈ ਘਰ ’ਚ ਰਹੋ, ਸੁਰੱਖਿਅਤ ਰਹੋ।’