ਪੰਜਾਬ ਵਿੱਚ ਅੱਤਵਾਦੀ ਸੰਗਠਨਾਂ ਨੂੰ ਸਪਲਾਈ ਕਰਨ ਦੇ ਉਦੇਸ਼ ਨਾਲ ਲਿਆਂਦਾ ਗਏ ਹਥਿਆਰਾਂ ਦਾ ਵੱਡਾ ਜ਼ਖੀਰਾ ਸਟੇਟ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਹੱਥ ਲੱਗਾ ਹੈ। ਪੁਲਿਸ ਦੀ ਖੁਫੀਆ ਬ੍ਰਾਂਚ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੂੰ ਮਿਲਿਆ ਹੈ। ਪੁਲਿਸ ਦੀ ਖੁਫੀਆ ਸ਼ਾਖਾ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਕਬਜ਼ੇ ਵਿਚੋਂ ਵਿਦੇਸ਼ਾਂ ਤੋਂ ਬਣੀਆਂ 48 ਪਿਸਤੌਲਾਂ ਅਤੇ ਵੱਡੀ ਗਿਣਤੀ ਵਿੱਚ ਗੋਲੀਆਂ ਬਰਾਮਦ ਕੀਤੀਆਂ ਹਨ।
ਮਾਮਲੇ ਦੇ ਤਾਰ ਪਾਕਿਸਤਾਨ-ਅਧਾਰਤ ਅੱਤਵਾਦੀ ਸੰਗਠਨਾਂ ਅਤੇ ਅਮਰੀਕਾ, ਕਨੇਡਾ ਅਤੇ ਯੂਕੇ ਵਿੱਚ ਅਧਾਰਤ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜੇ ਹੋਏ ਹਨ। ਪੁਲਿਸ ਨੇ ਫੜੇ ਗਏ ਦੋਸ਼ੀ ਦੀ ਪਛਾਣ ਬਟਾਲਾ ਦੇ ਪੁਲੀਆ ਕਲਾ ਦੇ ਰਹਿਣ ਵਾਲੇ ਜਗਜੀਤ ਉਰਫ ਜੱਗੂ ਵਜੋਂ ਦੱਸੀ ਹੈ। ਦੋਸ਼ੀ ਨੇ ਪੁੱਛ-ਗਿੱਛ ਵਿੱਚ ਮੰਨਿਆ ਹੈ ਕਿ ਉਹ ਅਮਰੀਕਾ ਵਿੱਚ ਬੈਠੇ ਆਪਣੇ ਸਾਥੀ ਦਮਨ ਜੋਤ ਉਰਫ ਧਰਮਨ ਕਾਹਲੋਂ ਦੇ ਇਸ਼ਾਰੇ ’ਤੇ ਇਹ ਹਥਿਆਰ ਸਪਲਾਈ ਕਰਨ ਵਾਲਾ ਸੀ। ਮਾਮਲੇ ਦੇ ਤਾਰ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਵੀ ਜੁੜੇ ਦੱਸੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇੱਕ ਇਨਟੈਲੀਜੈਂਸ ਆਪ੍ਰੇਸ਼ਨ ਵਿੱਚ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਕਥੂਨੰਗਲ ਪਿੰਡ, ਅੰਮ੍ਰਿਤਸਰ-ਬਟਾਲਾ ਰੋਡ ‘ਤੇ ਇੱਕ ਖਾਸ ਪੁਲਿਸ ਨਾਕੇ ਲਗਾ ਕੇ ਰਜਿਸਟਰੇਸ਼ਨ ਨੰਬਰ ਪੀ.ਬੀ.-06-ਏ.ਐਨ.-7016 ਵਾਲੀ ਇਕ ਆਈ -20 ਕਾਰ ਪਿੱਛਾ ਕਰਕੇ ਰੋਕੀ।
ਪੁਲਿਸ ਟੀਮ ਨੇ ਕਾਰ ਵਿਚੋਂ ਦੋ ਨਾਈਲੋਨ ਬੈਗ ਬਰਾਮਦ ਕੀਤੇ ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਅਤੇ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ ਸਮੇਤ ਮੈਗਜੀਨ ਅਤੇ ਕਾਰਤੂਸ ਸਨ। ਇਸ ਵਿਚ 19 ਪਿਸਟਲ 9 ਐਮ.ਐਮ. (ਜ਼ਿਗਾਨਾ-ਤੁਰਕੀ ਵਿਚ ਬਣਿਆਂ) ਸਮੇਤ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲਾਂ 30 ਬੋਰ (ਚੀਨ ਵਿਚ ਬਣੇ) ਸਮੇਤ 22 ਮੈਗਜ਼ੀਨ; 19 ਪਿਸਤੌਲਾਂ 30 ਬੋਰ (ਸਟਾਰ ਮਾਰਕ) ਸਮੇਤ 38 ਮੈਗਜੀਨਾਂ ਤੇ 148 ਕਾਰਤੂਸ ਅਤੇ 1 ਪਿਸਟਲ 9 ਐਮ.ਐਮ. (ਬਰੇਟਾ-ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।
ਹਥਿਆਰਾਂ ਦੀ ਤਸਕਰੀ ਦੇ ਸਬੰਧਾਂ ਬਾਰੇ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਜਗਜੀਤ ਨੂੰ ਇੱਕ ਪੁਰਾਣੇ ਗੈਂਗਸਟਰ ਅਪਰਾਧੀ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੀ ਕਰਨ ਲਈ ਹਿਦਾਇਤਾਂ ਦਿੱਤੀਆਂ ਸਨ।
ਯੂਐਸਏ ਵਿੱਚ ਰਹਿ ਰਿਹਾ ਦਰਮਨਜੋਤ ਜਗਜੀਤ ਸਿੰਘ ਦੇ ਸੰਪਰਕ ਵਿੱਚ ਸੀ। ਜ਼ਿਕਰਯੋਗ ਹੈ ਕਿ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ, ਜਗਜੀਤ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਸੀ ਜਿਸਨੇ ਉਸਨੂੰ ਆਪਣੇ ਇਸ ਕੰਮ ਲਈ ਪ੍ਰੇਰਿਆ ਸੀ।
ਡੀਜੀਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਅਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਲਈ ਅਗਲੀਆਂ ਹਿਦਾਇਤਾਂ ਦੀ ਉਡੀਕ ਕਰਨ ਲਈ ਕਿਹਾ ਸੀ। ਪੰਜਾਬ ਵਿੱਚ ਭਗੌੜਾ ਐਲਾਨਿਆ ਗਿਆ ਦਰਮਨਜੋਤ ਕਾਹਲੋਂ ਦੇ ਖੁੱਲੇ ਵਾਰੰਟ ਜਾਰੀ ਕੀਤੇ ਗਏ ਹਨ।
ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਅਸਲ ਵਿੱਚ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਯੂਐਸਏ ਫਰਾਰ ਤੋਂ ਪਹਿਲਾਂ ਪੰਜਾਬ ਵਿਚ ਹੋਈਆਂ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਚੋਂ ਫਰਾਰ ਹੋਣ ਵਿੱਚ ਵੀ ਸਹਾਇਤਾ ਕੀਤੀ ਸੀ।
ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਸਬੰਧੀ 12.06.2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਦਰਮਨਜੋਤ ਨੂੰ ਜਨਵਰੀ, 2020 ਵਿੱਚ ਜੇ.ਐਮ.ਆਈ.ਸੀ. ਬਟਾਲਾ ਦੀ ਅਦਾਲਤ ਨੇ ਭਗੌੜਾ (ਪੀ.ਓ.) ਘੋਸ਼ਿਤ ਕੀਤਾ ਸੀ।
ਸਾਲ 2020 ਵਿਚ, ਅਮਰੀਕਾ ਵਿਚ ਆਪਣੀ ਰਿਹਾਇਸ਼ ਦੌਰਾਨ, ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਗੈਰ-ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਵਿੱਚ ਇਕ ਅਪਰਾਧਿਕ ਸਮੂਹ ਨੂੰ 2 ਲੱਖ ਰੁਪਏ ਦੀ ਰਾਸ਼ੀ ਭੇਜੀ ਸੀ। ਉਸਦੇ ਅਪਰਾਧਿਕ ਸਮੂਹ ਦੇ 10 ਮੈਂਬਰਾਂ ਨੂੰ ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ 7 ਪਿਸਤੌਲਾਂ 32 ਬੋਰ ਬਰਾਮਦ ਕੀਤੇ ਗਏ ਸਨ। ਇਸ ਕੇਸ ਵਿੱਚ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵੱਲੋਂ 10.11.2020 ਨੂੰ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨੇ ਐਨਕਾਊਂਟਰ ‘ਤੇ ਚੁੱਕੇ ਸਵਾਲ, ਕਿਹਾ-ਜਿਊਂਦਾ ਵੀ ਫੜ ਸਕਦੀ ਸੀ ਪੁਲਿਸ
ਡੀਜੀਪੀ ਨੇ ਦੱਸਿਆ ਕਿ ਪਿਛਲੀ ਰਾਤ ਨੂੰ ਕੀਤੀ ਇਸ ਬਰਾਮਦਗੀ ਸਬੰਧੀ ਇਕ ਐਫਆਈਆਰ ਮਿਤੀ 10.5.2021 ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ) ਦੀ ਧਾਰਾ 13, 17, 18, 18-ਬੀ, 20, ਆਈਪੀਸੀ ਦੀ ਧਾਰਾ 120, 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਐਸ.ਐਸ.ਓ.ਸੀ., ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਰੈਕਟ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।