Punjab Police to be honored : ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ 72ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ 21 ਪੰਜਾਬ ਪੁਲਿਸ ਮੁਲਾਜ਼ਮਾਂ / ਅਧਿਕਾਰੀਆਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਜਿਨ੍ਹਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (ਪੀ.ਐੱਮ.ਜੀ.), ਵਿਲੱਖਣ ਸੇਵਾ ਲਈ ਰਾਸ਼ਟਰੀ ਪੁਲਿਸ ਮਕੈਡਲ (ਪੀਪੀਐਮਡੀਐਸ) ਅਤੇ ਬੇਮਿਸਾਲ ਸੇਵਾ ਲਈ ਪੁਲਿਸ ਮੈਡਲ (ਪੀਐਮਐਮਐਸ) ਨਾਲ ਸਨਮਾਨਤ ਕੀਤਾ ਜਾਏਗਾ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਵਾਰਡ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਇਨ੍ਹਾਂ ਅਧਿਕਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਅਤੇ ਪੂਰੇ ਪੰਜਾਬ ਪੁਲਿਸ ਫੋਰਸ ਦੇ ਮਨੋਬਲ ਨੂੰ ਵਧਾਉਣ ਲਈ ਧੰਨਵਾਦ ਕੀਤਾ। ਪੰਜਾਬ ਪੁਲਿਸ ਦੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੇ ਡੀਐਸਪੀ ਇੰਟੈਲੀਜੈਂਸ ਪੰਜਾਬ ਬਿਕਰਮਜੀਤ ਸਿੰਘ ਬਰਾੜ ਏਐਸਆਈ ਸੁਖਵਿੰਦਰ ਕੁਮਾਰ ਅਤੇ ਹੈਡ ਕਾਂਸਟੇਬਲ ਪਰਵਿੰਦਰ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਏਡੀਜੀਪੀ (ਜੇਲ) ਪਰਵੀਨ ਕੁਮਾਰ ਸਿਨਹਾ ਅਤੇ ਆਈਜੀਪੀ ਵਿੱਤੀ ਜਾਂਚ ਇਕਾਈ ਅਨਨਿਆ ਗੌਤਮ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪੁਲਿਸ ਦੇ ਇੱਕ ਆਈਪੀਐਸ ਅਧਿਕਾਰੀ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਚਾਰ ਪੀਪੀਐਸ ਅਧਿਕਾਰੀ, ਐਸਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਰੁਪਿੰਦਰ ਸਿੰਘ, ਐਸਪੀ ਹੈਡਕੁਆਰਟਰ ਐਸਬੀਐਸ ਨਗਰ ਮਨਵਿੰਦਰਬੀਰ ਸਿੰਘ, ਡੀਐਸਪੀ ਬੱਸੀ ਪਠਾਣਾ ਸੁਖਮਿੰਦਰ ਸਿੰਘ ਚੌਹਾਨ ਅਤੇ ਡੀ ਐਸ ਪੀ ਪੰਜਾਬ ਪੁਲਿਸ ਅਕੈਡਮੀ ਫਿਲੌਰ, ਅਸ਼ੋਕ ਕੁਮਾਰ ਸਮੇਤ 16 ਪੁਲਿਸ ਮੁਲਾਜ਼ਮਾਂ/ ਅਧਿਕਾਰੀ ਨੂੰ ਬੇਮਿਸਾਲ ਸੇਵਾ ਦੇ ਬਦਲੇ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ। ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਪ੍ਰਭਜੀਤ ਕੁਮਾਰ, ਇੰਸਪੈਕਟਰ ਕੁਲਵੰਤ ਸਿੰਘ, ਐਸਆਈ ਸੋਮਨਾਥ, ਐਸਆਈ ਨਿਰਮਲ ਸਿੰਘ, ਐਸਆਈ ਅਵਤਾਰ ਸਿੰਘ, ਐਸਆਈ ਸੁਖਜੀਤ ਸਿੰਘ, ਏਐਸਆਈ ਜਸਪਾਲ ਸਿੰਘ, ਏਐਸਆਈ ਪਰਮਿੰਦਰ ਕੁਮਾਰ, ਏਐਸਆਈ ਦਲਜੀਤ ਸਿੰਘ, ਏਐਸਆਈ ਸ਼ਿੰਦਰ ਪਾਲ ਅਤੇ ਏਐਸਆਈ ਅਨਿਲ ਕੁਮਾਰ ਸ਼ਾਮਲ ਹਨ।