ਜ਼ਿਲ੍ਹਾ ਲੁਧਿਆਣਾ ਵਿਚ ਅੱਜ ਪੀਸੀਆਰ ਗੱਡੀਆਂ ਹਾਈਟੈੱਕ ਹੋ ਗਈਆਂ ਹਨ। ਗੱਡੀਆਂ ‘ਤੇ ਡਿਜੀਟਲ ਕੈਮਰੇ ਇੰਸਟਾਲ ਕੀਤੇ ਗਏ ਹਨ।ਇਨ੍ਹਾਂ ਕੈਮਰਿਆਂ ਵਿਚ 7 ਦਿਨ ਦਾ ਡਾਟਾ ਸੁਰੱਖਿਅਤ ਰਹੇਗਾ। ਸ਼ਹਿਰ ਵਿਚ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕਿਆਂ ਤੇ ਬਾਜ਼ਾਰਾਂ ਵਿਚ ਇਹ ਦਸਤੇ ਤਾਇਨਾਤ ਰਹਿਣਗੇ। ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਪੁਲਿਸ ਮੁਲਾਜ਼ਮਾਂ ਮੂਵਮੈਂਟ ਰਿਕਾਰਡ ਕਰਨਗੇ।
ਗੱਡੀ ਅੰਦਰ ਵੀ ਇਕ ਸਕ੍ਰੀਨ ਲਗਾਈ ਗਈ ਹੈ ਤਾਂ ਕਿ ਗੱਡੀ ਅੰਦਰ ਬੈਠੇ ਮੁਲਾਜ਼ਮ ਚਾਰੋਂ ਪਾਸਿਓਂ ਬਾਜ਼ਾਰ ਵਿਚ ਹੋਣ ਵਾਲੀ ਮੂਵਮੈਂਟ ਦੇਖ ਸਕਣ। ਫਿਲਹਾਲ ਅਜੇ ਕਿਸੇ ਸਮਾਜਿਕ ਸੰਸਥਾ ਵੱਲੋਂ 6 ਗੱਡੀਆਂ ‘ਤੇ ਇਹ ਕੈਮਰੇ ਲਗਾਏ ਗਏ ਹਨ।ਅਜੇ ਕੁੱਲ 10 ਗੱਡੀਆਂ ਵਿਚ ਕੈਮਰੇ ਲੱਗਣੇ ਹਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਗੱਡੀਆਂ ਵਿਚ ਇੰਸਟਾਲ ਕੀਤੇ ਗਏ ਕੈਮਰਿਆਂ ਨੂੰ ਖੁਦ ਚੈੱਕ ਵੀ ਕੀਤਾ।
ਡੀਸੀਪੀ ਟ੍ਰੈਫਿਕ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਮਾਜਿਕ ਸੰਸਥਾ ਦੇ ਸਹਿਯੋਗ ਨਾਲ 6 ਗੱਡੀਆਂ ‘ਤੇ ਕੈਮਰੇ ਲਗਾਏ ਗਏ ਹਨ।ਆਉਣ ਵਾਲੇ ਦਿਨਾਂ ਵਿਚ ਹੋਰ ਵਾਹਨਾਂ ‘ਤੇ ਕੈਮਰੇ ਇੰਸਟਾਲ ਕਰਵਾਏ ਜਾਣਗੇ। ਕਈ ਵਾਰ ਪੁਲਿਸ ਮੁਲਾਜ਼ਮਾਂ ਤੇ ਲੋਕਾਂ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ। ਹੁਣ ਇਨ੍ਹਾਂ ਕੈਮਰਿਆਂ ਵਿਚ ਲੋਕਾਂ ਦੀ ਤੇ ਪੁਲਿਸ ਮੁਲਾਜ਼ਮਾਂ ਦੋਵਾਂ ਦੀ ਹਰ ਹਰਕਤ ਕੈਦ ਹੋਵੇਗੀ। ਪੁਲਿਸ ਮੁਲਾਜ਼ਮਾਂ ਨੂੰ ਸਖਤ ਹੁਕਮ ਦਿੱਤੇ ਗਏ ਹਨ ਕਿ ਸਹਿਰ ਦੇ ਲੋਕਾਂ ਵਿਚ ਪੁਲਿਸ ਪ੍ਰਤੀ ਚੰਗਾ ਅਕਸ ਬਣਾ ਕੇ ਚੰਗਾ ਵਿਵਹਾਰ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”